ਪੰਜਾਬ ਦੇ ਲੁਧਿਆਣਾ ਦਾ ਸਿੱਖ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਤੁਰਕੀ 'ਚ ਆਏ ਭੂਚਾਲ ਤੋਂ ਬਾਅਦ ਹੋਈ ਤਬਾਹੀ ਦੀ ਮਾਰ ਝੱਲ ਰਹੇ ਪੀੜਤਾਂ ਦੀ ਸੇਵਾ ਕਰ ਰਿਹਾ ਹੈ।
ਅਸਲ 'ਚ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ Emitt ਇਸਤਾਂਬੁਲ ਟੂਰਿਜ਼ਮ ਮੇਲੇ ਵਿੱਚ ਭਾਗ ਲੈਣ ਲਈ ਤੁਰਕੀ ਜਾ ਰਿਹਾ ਸੀ। ਜਦੋਂ ਕੁਦਰਤ ਦਾ ਇਹ ਭਾਣਾ ਵਰਤਿਆ ਉਸ ਵੇਲੇ ਕੁਕਰੇਜਾ ਜਹਾਜ਼ ਵਿੱਚ ਹੀ ਸੀ। ਭੂਚਾਲ ਦੇ ਕਾਰਨ Emitt 2023 ਮੁਲਤਵੀ ਹੋ ਗਿਆ। ਜਿਸ ਤੋਂ ਬਾਅਦ ਕੁਕਰੇਜਾ ਨੇ ਦੇਸ਼ ਪਰਤਣ ਦੀ ਥਾਂ ਭੁਚਾਲ ਦੀ ਮਾਰ ਝੱਲ ਰਹੇ ਸਾਥੀ ਮਨੁੱਖਾਂ ਦੀ ਸੇਵਾ ਕਰਨ ਦੀ ਚੋਣ ਕੀਤੀ।
ਇਸ ਭੂਚਾਲ 'ਚ ਅਣਗਿਣਤ ਲੋਕ ਆਪਣੀਆਂ ਜਾਨਾਂ, ਪਰਿਵਾਰਾਂ, ਘਰਾਂ ਅਤੇ ਕਾਰੋਬਾਰਾਂ ਨੂੰ ਗੁਆ ਚੁੱਕੇ ਹਨ। ਮਨੁੱਖਤਾ ਨੂੰ ਇੱਕ ਦੂਜੇ ਦੇ ਨਾਲ ਖੜ੍ਹੇ ਰਹਿਣ ਅਤੇ ਹਰ ਸੰਭਵ ਤਰੀਕੇ ਨਾਲ ਸੇਵਾ ਕਰਨ ਦੀ ਲੋੜ ਹੈ।