Sunday, February 23, 2025
BREAKING NEWS :
ਕੈਨੇਡਾ ਰਹਿੰਦੇ ਬੇਬੇ-ਬਾਪੂ ਨੇ ਜਿੱਤੀ 3 ਕਰੋੜ ਦੀ ਲਾਟਰੀ ! ਦੁਨੀਆ ਦੀ ਅਜਿਹੀ ਜਗ੍ਹਾ ਜਿੱਥੇ ਕੁੜੀਆਂ ਬਣ ਜਾਂਦੀਆਂ ਹਨ ਮੁੰਡੇ, ਵਿਗਿਆਨੀ ਵੀ ਨਹੀਂ ਜਾਣ ਸਕੇ ਕਾਰਨ ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਹੋਈ ਸ਼ੁਰੂਆਤ! ਕਿਸ਼ਤੀ ਡੁੱਬਣ ਕਾਰਨ ਗੈਰ-ਕਾਨੂੰਨੀ ਢੰਗ ਨਾਲ ਇਟਲੀ ਜਾਣ ਦੀ ਕੋਸ਼ਿਸ਼ ਵਿੱਚ 100 ਦੇ ਕਰੀਬ ਪ੍ਰਵਾਸੀਆਂ ਦੀ ਮੌਤ ਚੱਲਦੇ ਮੈਚ ਵਿੱਚ ਕਬੱਡੀ ਖਿਡਾਰੀ ਅਮਰ ਘੱਸ ਦੀ ਸੱਟ ਵੱਜਣ ਕਾਰਨ ਹੋਈ ਮੌਤ ਲਿਫਟ ਨੇ ਇਸ ਭਾਰਤੀ ਜੋੜੇ ਨੂੰ ਆਪਣੇ ਹੀ ਵਿਆਹ ਵਿੱਚ ਕੀਤਾ ਗੈਰ-ਹਾਜਰ, ਪਰ ਫਿਰ ਵੀ ਵਿਆਹ ਦਾ ਸਮਾਗਮ ਬਣਿਆ ਯਾਦਗਾਰ ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ 65 ਸਾਲਾ ਪੰਜਾਬੀ ਬਾਬੇ ਨੇ ਪਾਈਆਂ ਧਮਾਲਾਂ , ਦੋੜਾ ਵਿੱਚ ਜਿੱਤੇ ਗੋਲਡ ਮੈਡਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸ਼ੁਰੂ ਕੀਤੀ ਈ-ਟਿੰਬਰ ਯੋਜਨਾ! NRI ਨੂੰ ਕਿਸੇ ਨੇ ਆਪਣੀ ਮਜਬੂਰੀ ਦੱਸ ਮੋਟਰਸਾਈਕਲ ਲੈਕੇ ਦੇਣ ਦੀ ਕੀਤੀ ਗੁਜਾਰਿਸ਼, ਪਰ ਮਜਬੂਰੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ ਨਿਊਜੀਲੈਂਡ ਪੁਲਿਸ ਵਿੱਚ ਭਰਤੀ ਹੋਏ 2 ਪੰਜਾਬੀ ਨੌਜਵਾਨ ਤੇ ਇੱਕ ਪੰਜਾਬਣ

Punjab

ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਹੋਈ ਸ਼ੁਰੂਆਤ!

ਕੈਨੇਡਾ ਰਹਿੰਦੇ ਐਨ ਆਰ ਆਈਜ਼ ਬਹੁਤ ਹੀ ਲੰਬੇ ਸਮੇਂ ਤੋਂ ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਮੰਗ ਕਰ ਰਹੇ ਸਨ ਤਾਂ ਜੋ ਆਪਣੀ ਜਨਮ ਭੂਮੀ ਪੰਜਾਬ ਜਾਣ ਮੌਕੇ ਘੱਟੋ-ਘੱਟ ਖੱਜਲ-ਖੁਆਰੀ ਹੋਏ।

ਚੱਲਦੇ ਮੈਚ ਵਿੱਚ ਕਬੱਡੀ ਖਿਡਾਰੀ ਅਮਰ ਘੱਸ ਦੀ ਸੱਟ ਵੱਜਣ ਕਾਰਨ ਹੋਈ ਮੌਤ

ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹੀਆਂ ਖਾਸ ਦੇ ਪਿੰਡ ਜੱਕੋਪੁਰ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ (ਰਜ਼ਿ:) ਵੱਲੋਂ ਜੱਕੋਪੁਰ ਕਲਾਂ’ ਵਲੋਂ ਕਰਵਾਏ ਜਾਂਦੇ ਕਬੱਡੀ ਕੱਪ ਦੀਆਂ ਰੌਣਕਾਂ ਦਾ ਜਦੋਂ ਸਿਖਰ ਸੀ ਤਾਂ ਬਹੁਤ ਹੀ ਮਨਹੂਸ ਖ਼ਬਰ ਸੁਣਨ ਨੂੰ ਮਿਲੀ ਕਿ ਇਸੇ ਟੂਰਨਾਮੈਂਟ ’ਚ ਖੇਡ ਰਹੇ ਸਟਾਰ ਕਬੱਡੀ ਖਿਡਾਰੀ ਅਮਰ ਘੱਸ ਵਾਸੀ ਘੱਸਪੁਰ (ਗੁਰਦਾਸਪੁਰ) ਨੂੰ ਅਚਾਨਕ ਸੱਟ ਲਗਣ ਉਪ

ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ 65 ਸਾਲਾ ਪੰਜਾਬੀ ਬਾਬੇ ਨੇ ਪਾਈਆਂ ਧਮਾਲਾਂ , ਦੋੜਾ ਵਿੱਚ ਜਿੱਤੇ ਗੋਲਡ ਮੈਡਲ

ਜਿੱਤਣ ਦਾ ਜਜ਼ਬਾ ਹੋਵੇ ਤਾਂ ਕਾਮਯਾਬੀ ਆਪਣੇ ਆਪ ਮਿਲ ਜਾਂਦੀ ਹੈ ਅਤੇ ਉਮਰ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ।ਅਜਿਹੀ ਮਿਸਾਲ ਬਟਾਲਾ ਦੇ ਭਾਰਤੀ ਫੌਜ ਚੋਂ ਸੇਵਾ-ਮੁਕਤ ਹੋਏ 65 ਸਾਲਾ ਨੌਜਵਾਨ ਸੂਬੇਦਾਰ ਹਰਭਜਨ ਸਿੰਘ ਬਾਜਵਾ ਨੇ ਥਾਈਲੈਂਡ ਵਿਚ ਹੋਈਆਂ ਓਪਨ ਮਾਸਟਰਜ਼ ਗੇਮਜ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ 1200 ਅਤੇ 800 ਮੀਟਰ ਦੀਆਂ ਦੌੜਾਂ ਵਿਚ 2 ਸੋਨੇ ਦੇ ਤਗਮੇ ਜਿੱਤ ਕੇ ਭਾਰਤ

ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸ਼ੁਰੂ ਕੀਤੀ ਈ-ਟਿੰਬਰ ਯੋਜਨਾ!

ਵਣ ਖੇਤੀ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਖੇ ਭਾਰਤ ਦਾ ਪਹਿਲਾ ਈ-ਟਿੰਬਰ ਪੋਰਟਲ ਜਾਰੀ ਕੀਤਾ।

NRI ਨੂੰ ਕਿਸੇ ਨੇ ਆਪਣੀ ਮਜਬੂਰੀ ਦੱਸ ਮੋਟਰਸਾਈਕਲ ਲੈਕੇ ਦੇਣ ਦੀ ਕੀਤੀ ਗੁਜਾਰਿਸ਼, ਪਰ ਮਜਬੂਰੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਕਿਸੇ ਗੰਭੀਰ ਆਰਥਿਕ ਸੱਮਸਿਆ ਮੌਕੇ ਆਰਥਿਕ ਮੱਦਦ ਲਈ ਕਿਸੇ ਨੂੰ ਕਹਿਣਾ ਤਾਂ ਜਾਇਜ ਵੀ ਲੱਗਦਾ ਹੈ, ਪਰ ਇੱਕ ਅਜਿਹਾ ਕੇਸ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਲੋੜਵੰਦਾਂ ਦੀ ਆਪਣੇ ਦਸਵੰਧ ਨਾਲ ਮੱਦਦ ਕਰਦੇ ਇੱਕ ਐਨ ਆਰ ਆਈ ਵੀਰ ਨੂੰ ਕਿਸੇ ਨੇ ਇੰਡੀਆ ਤੋਂ ਇਹ ਮੈਸੇਜ ਭੇਜ ਕੇ ਸਪਲੈਂਡਰ ਮੋਟਰਸਾਈਕਲ ਲੈਣ ਦੀ ਗੁਜਾਰਿਸ਼ ਕੀਤੀ ਹੈ

ਸ਼ਾਬਾਸ਼ ਸ਼ੇਰਾ! ਪੰਜਾਬ ਤੋਂ ਕਾਰੋਬਾਰ ਲਈ ਤੁਰਕੀ ਗਿਆ ਕਾਰੋਬਾਰੀ, ਉੱਥੇ ਰਹਿ ਕਿ ਕਰ ਰਿਹਾ ਭੂਚਾਲ ਪੀੜਿਤਾਂ ਦੀ ਮੱਦਦ

ਪੰਜਾਬ ਦੇ ਲੁਧਿਆਣਾ ਦਾ ਸਿੱਖ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਤੁਰਕੀ 'ਚ ਆਏ ਭੂਚਾਲ ਤੋਂ ਬਾਅਦ ਹੋਈ ਤਬਾਹੀ ਦੀ ਮਾਰ ਝੱਲ ਰਹੇ ਪੀੜਤਾਂ ਦੀ ਸੇਵਾ ਕਰ ਰਿਹਾ ਹੈ।

ਅਮ੍ਰਿਤਸਰ ਵਿੱਚ ਟਲਿਆ ਵੱਡਾ ਹਾਦਸਾ, ਸੈਂਕੜੇ ਯਾਤਰੀਆਂ ਨੂੰ ਲੈ ਜਾ ਰਹੇ ਜਹਾਜ ਦੀ ਐਮਰਜੈਂਸੀ ਲੈਂਡਿੰਗ

ਅੰਮ੍ਰਿਤਸਰ ਵਿਚ ਲੰਘੀ ਰਾਤ ਇੰਡੀਗੋ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ ਕਿਉਂਕਿ...

ਗੰਨਾ ਕਿਸਾਨਾਂ ਦੇ ਬਕਾਇਆ 75 ਕਰੋੜ ਰੁਪਏ ਜਾਰੀ

ਪੰਜਾਬ ਦੀ ਮਾਨ ਸਰਕਾਰ ਨੇ ਆਪਣਾ ਇੱਕ ਹੋਰ ਵਾਅਦਾ ਪੂਰਾ ਕੀਤਾ ਹੈ| ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਦਾ ਬਕਾਇਆ 75 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ| ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸ਼ੂਗਰਫੈਡ ਨੂੰ 75 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ| ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਨੇ ਗੰਨਾ ਕਿਸਾਨਾਂ

ਨੌਜਵਾਨਾਂ ਦੇ ਹੁਨਰ ਨੂੰ ਮਿਲੇਗਾ ਨਵਾਂ ਮੰਚ : ਮੁੱਖਮੰਤਰੀ ਮਾਨ

ਚੰਡੀਗੜ੍ਹ, 6 ਸਤੰਬਰ (ਏਜੰਸੀ)- ਸਟਾਰਟਅਪ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਅਤੇ ਸੂਬੇ ਦੇ ਨੌਜਵਾਨਾਂ ਦੇ ਹੁਨਰ ਨੂੰ ਮੰਚ ਦੇਣ ਲਈ
ਕਾਲਕਟ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਐਕਸੀਲੇਟਰ ਦਾ ਉਦਘਾਟਨ ਕੀਤਾ| ਇਸ ਦੌਰਾਨ ਮਾਨ
ਨੇ ਕਿਹਾ ਕਿ ਮੇਰਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨਾਂ ਨੂੰ ‘ਉਦੇਸ਼ ਰਹਿਤ’ ਨਾ ਬਣਾਇਆ ਜਾਵੇ, ਸਗੋਂ ਉਹ ਸੂਬੇ ਲਈ ਇੱਕ ਵੱਡੀ

ਟਰਾਂਸਪੋਰਟ ਵਿਭਾਗ ਨੇ 5 ਮਹੀਨਿਆਂ ‘ਚ 1008 ਕਰੋੜ ਰੁਪਏ ਤੋਂ ਵੱਧ ਮਾਲੀਆ ਜੁਟਾਇਆ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਟੈਕਸ ਡਿਫ਼ਾਲਟਰਾਂ ਵਿਰੁੱਧ ਵਰਤੀ ਗਈ ਸਖ਼ਤੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਉਪਰਾਲਿਆਂ ਸਦਕਾ ਟਰਾਂਸਪੋਰਟਵਿਭਾਗ ਨੇ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 

ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਰਹੱਦੀ ਖੇਤਰਾਂ ‘ਚ ਮਾਈਨਿੰਗ ‘ਤੇ ਰੋਕ

29 ਅਗਸਤ (ਬਿਉਰੋ)- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਹੱਦੀ ਖੇਤਰਾਂ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ‘ਤੇ ਰੋਕ ਲਗਾ ਦਿੱਤੀ ਹੈ| ਅਦਾਲਤ ਨੇ ਹੁਕਮ ਦਿੱਤਾ ਹੈ ਕਿ ਮਾਈਨਿੰਗ ‘ਤੇ ਰੋਕ ਰਹੇਗੀ, ਚਾਹੇ ਇਹ ਜਾਇਜ਼ ਹੋਵੇ ਜਾਂ ਫਿਰ ਨਾਜਾਇਜ਼ ਹੋਵੇ| ਕੋਰਟ ਨੇ ਕਿਹਾ ਕਿ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖਤਰਾ
ਹੈ| ਕੋਰਟ ਦੇ ਹੁਕਮਾਂ ਮਗਰੋਂ ਪਠਾਨਕੋਟ ਤੇ ਗੁਰਦਾਸਪੁਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਰਹੇਗੀ|

ਚਾਰਜਸ਼ੀਟ ‘ਚ ਲਾਰੈਂਸ ਤੇ ਜੱਗੂ ਸਣੇ 15 ਨਾਮਜਦ

19 ਅਗਸਤ  (ਏਜੰਸੀ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਕੱਦਮਾ ਸ਼ੁਰੂ ਹੋਣ ਜਾ ਰਹੀ ਹੈ| ਪੁਲਿਸ ਨੇ ਮੁਲਜਮਾਂ ਤੋਂ ਪੁੱਛਗਿੱਛ ਮਗਰੋਂ ਚਾਰਜਸ਼ੀਟ
ਤਿਆਰ ਕਰ ਲਈ ਹੈ| ਇਹ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਜਾਵੇਗੀ ਜਿਸ ਮਗਰੋਂ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਜਾਏਗੀ| ਸਿੱਧੂ ਮੂਸੇਵਾਲਾ ਨੂੰ ਮਾਨਸਾ
ਨੇੜਲੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ| ਇਸ ਸਬੰਧੀ ਮਾਨਸਾ ਦੇ ਥਾਣਾ ਸਿਟੀ1 ਵਿੱਚ ਕੇਸ ਦਰਜ ਕੀਤਾ ਗਿਆ ਸੀ| ਹਾਸਲ  ਣਕਾਰੀ

5 ਮੰਤਰੀਆਂ ਨੇ ਪੇਸ਼ ਕੀਤਾ ਕੰਮਾਂ ਦਾ ਰਿਪੋਰਟ ਕਾਰਡ

ਚੰਡੀਗੜ੍ਹ, 16 ਅਗਸਤ (ਬਿੳੂਰੋ) - ਭਗਵੰਤ ਮਾਨ ਸਰਕਾਰ ਦੇ ਪੰਜ ਮਹੀਨੇ ਪੂਰੇ ਹੋ ਗਏ ਹਨ| ਆਪ ਸਰਕਾਰ ਦੇ ਪੰਜ ਮੰਤਰੀਆਂ ਨੇ ਪੰਜ ਮਹੀਨੇ ਪੂਰੇ ਹੋਣ ‘ਤੇ ਲੋਕਾਂ ਨੂੰ ਸਰਕਾਰ ਦੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ| ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ| ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਭਜਨ ਸਿੰਘ ਈ.ਟੀ.ਓ ਨੇ ਪ੍ਰੈਸ ਕਾਨਫਰੰਸ ਵਿੱਚ ਸਰਕਾਰ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ| ਪ੍ਰੈੱਸ ਕਾਨਫਰੰਸ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਧਾਲੀਵਾਲ ਅਤੇ 

ਅੱਜ ਸ਼ੁਰੂ ਹੋਣਗੇ ‘ਆਮ ਆਦਮੀ ਕਲੀਨਿਕ’

ਚੰਡੀਗੜ੍ਹ, 14 ਅਗਸਤ (ਬਿੳੂਰੋ)- ਪੰਜਾਬ ਸਰਕਾਰ ਦੇ ਲੋਕਾਂ ਦੇ ਘਰ-ਘਰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਾਜੈਕਟ ਦੀ ਸੁਰੂਆਤ ਦੀ ਵਿੱਚ ਕੁੱਝ ਹੀ ਸਮਾਂ ਬਾਕੀ ਹੈ ਅਤੇ ਲੋਕਾਂ ਵਿੱਚ ਇਸ ਪ੍ਰਤੀ ਭਾਰੀ ਉਤਸਾਹ ਅਤੇ ਉਮੀਦ ਦੀ ਲਹਿਰ ਹੈ| ਪੰਜਾਬ ਦੇ ਸਿਹਤ ਮੰਤਰੀ, ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਦੇ   ਖੇਤਰ ਵਿੱਚ ਇੱਕ ਕ੍ਰਾਂਤੀ ਆਵੇਗੀ, ਜਦੋਂ 15 ਅਗਸਤ ਨੂੰ ਸ਼ੁਰੂ ਕੀਤੇ ਜਾਣ ਵਾਲੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫਤ ਡਾਕਟਰੀ ਸਲਾਹ  

ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ‘ਚੋਂ 5 ਸਾਲਾ ਬੱਚੀ ਦੀ ਲਾਸ਼ ਮਿਲੀ

ਅੰਮ੍ਰਿਤਸਰ : ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਚੋਂ ਇਕ 5 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਤੇ ਮੌਜੂਦ ਸ਼ਰਧਾਲੂਆਂ ਦੇ ਮਨਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ| ਜਿਉਂ ਹੀ ਪ੍ਰਬੰਧਕਾਂ ਨੂੰ ਪਤਾ ਲੱਗਾ ਉਨ੍ਹਾਂ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌਕੀ ਨੂੰਸਪੁਰਦ ਕਰ ਦਿੱਤਾ| ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਗੋਲਡਨ ਟੈਂਪਲ ਪਲਾਜ਼ਾ ਵਿਚੋਂ ਪੰਜ ਸਾਲਾ ਬੱਚੀ ਦੀ ਲਾਸ਼ ਮਿਲੀ ਹੈ|

ਜੇ ਵਜੂਦ ਬਚਾਉਣਾ ਤਾਂ ਸੱਤਾ ਪ੍ਰਾਪਤੀ ਛੱਡ ਸਿੱਖੀ ਦੇ ਪ੍ਰਚਾਰ ਵੱਲ ਦੇਵੋ ਧਿਆਨ

ਅੰਮ੍ਰਿਤਸਰ, 9 ਅਗਸਤ (ਬਿੳੂਰੋ)- ਚੋਣਾਂ ਵਿੱਚ ਲਗਾਤਾਰ ਹਾਰਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ ਆਇਆ ਹੋਇਆ ਹੈ| ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ
ਪ੍ਰਾਪਤੀ ਦਾ ਮੰਤਵ ਇੱਕ ਪਾਸੇ ਰੱਖ ਕੇ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ| ਸਾਲ 1922 ਵਿੱਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਗਏ 

ਬਨੂੜ ਦੇ 11 ‘ਚੋਂ 7 ਨੌਜਵਾਨ ਗੋਬਿੰਦ ਸਾਗਰ ਝੀਲ ਵਿਚ ਡੁੱਬ

ਊਨਾ, 1 ਅਗਸਤ (ਏਜੰਸੀ)- ਹਿਮਾਚਲ ਦੇ ਊਨਾ ਜ਼ਿਲ੍ਹੇ ‘ਚ ਗਰੀਬਨਾਥ ਮੰਦਰ ਨੇੜੇ ਸਥਿਤ ਗੋਬਿੰਦ ਸਾਗਰ ਝੀਲ ‘ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ| ਇੱਥੇ 7 ਨੌਜਵਾਨ ਪਾਣੀ ਵਿਚ ਡੁੱਬ ਗਏ| ਦੱਸਿਆ ਜਾ ਰਿਹਾ ਹੈ ਕਿ 11 ਨੌਜਵਾਨ ਬਨੂੜ ਤੋਂ ਘੁੰਮਣ ਆਏ ਸਨ| ਇਸ ਦੌਰਾਨ ਸਾਰੇ ਨੌਜਵਾਨ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲਈ ਉਤਰ ਗਏ| ਇਨ੍ਹਾਂ ‘ਚੋਂ 4 ਨੌਜਵਾਨ ਪਾਣੀ ‘ਚੋਂ ਬਾਹਰ ਆ ਗਏ ਪਰ 7 ਨੌਜਵਾਨ ਡੁੱਬ ਗਏ| ਸੂਚਨਾ ਮਿਲਦੇ ਹੀ ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮ

2828 ਏਕੜ ਪੰਚਾਇਤੀ ਜਮੀਨ ਦਾ ਕਬਜਾ ਛੁਡਵਾਇਆ : ਸੀਐੱਮ ਮਾਨ

ਚੰਡੀਗੜ੍ਹ, 29 ਜੁਲਾਈ (ਬਿੳੂਰੋ)- ਮੁੱਖ ਮੰਤਰੀ ਭਗਵੰਤ ਮਾਨ ਖੁਦ ਨਜਾਇਜ ਕਬਜੇ ਕਰਵਾਉਣ ਲਈ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਪਹੁੰਚੇ| ਮੁਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਛੋਟੀ ਮਾੜੀ ਨੰਗਲ ਵਿੱਚ ਪੰਚਾਇਤ ਵਿਭਾਗ ਵੱਲੋਂ 2828 ਏਕੜ ਜਮੀਨ ਨੂੰ ਨਾਜਾਇਜ ਕਬਜਿਆਂ ਤੋਂ ਮੁਕਤ
ਕਰਵਾਇਆ ਗਿਆ ਹੈ| ਇਸ ਦੌਰਾਨ ਮੁੱਖ ਮੰਤਰੀ ਭਗਵਤ ਮਾਨ ਨੇ ਖੁਦ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਬਜੇ ਵਿਚ ਲਈ ਗਈ ਜਮੀਨ ਦਾ 

ਸਰਕਾਰ ਨੇ ਬੇਅਦਬੀ ਦੇ ਇੰਨਸਾਫ ਲਈ ਮੰਗਿਆ 6 ਮਹੀਨੇ ਦਾ ਹੋਰ ਸਮਾਂ

ਫਰੀਦਕੋਟ, 24 ਜੁਲਾਈ (ਏਜੰਸੀ)- ਬੇਅਦਬੀ ਤੇ ਗੋਲੀ ਕਾਂਡ ਬਾਰੇ ਇੰਨਸਾਫ ਲਈ ਪੰਜਾਬ ਸਰਕਾਰ ਨੇ ਇੰਨਸਾਫ ਮੋਰਚੇ ਤੋਂ ਛੇ ਮਹੀਨੇ ਦਾ ਸਮਾਂ ਮੰਗਿਆ ਹੈ| ਗੋਲੀ
ਕਾਂਡ ਦੇ ਪੀੜਤ ਪਰਿਵਾਰਾਂ ਤੇ ਧਾਰਮਿਕ ਜਥੇਬੰਦੀਆਂ ਨੇ ਹੋਰ ਸਮਾਂ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ| ਦੱਸ ਦਈਏ ਕਿ ਇੰਨਸਾਫ ਮੋਰਚੇ ਦੇ ਅਲਟੀਮੇਟਮ ਦਾ ਸਮਾਂ ਖਤਮ ਹੋਣ ਮਗਰੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਟੀਮ ਬਹਿਬਲ ਕਲਾਂ 

ਅਗਲਾ ਨੰਬਰ ਬਾਪੂ ਦਾ... ਮੂਸੇਵਾਲਾ ਦੇ ਪਿਤਾ ਨੂੰ ਮਿਲੀ ਧਮਕੀ

ਨਜਾਇਜ ਮਾਈਨਿੰਗ ਰੋਕਣ ਗਏ 4SPਦੀ ਡੰਪਰ ਥੱਲੇ ਦੇ ਕੇ ਹੱਤਿਆ

ਨੂੰਹ, 19 ਜੁਲਾਈ (ਏਜੰਸੀ)- ਹਰਿਆਣਾ ਵਿਚ ਨਜਾਇਜ ਮਾਈਨਿੰਗ ਰੋਕਣ ਗਏ ਡੀਐਸਪੀ ਨੂੰ ਡੰਪਰ ਥੱਲੇ ਦੇ ਕੇ ਮਾਰ ਦਿੱਤਾ ਗਿਆ ਹੈ| ਮੌਕੇ ਉਤੇ ਪੁਲਿਸ ਅਧਿਕਾਰੀ ਪਹੁੰਚੇ ਹਨ| ਘਟਨਾ ਹਰਿਆਣਾ ਦੇ ਨੂੰਹ ਦੀ ਹੈ| ਜਿਥੇ ਡੀਐਸਪੀ ਸੁਰਿੰਦਰ ਸਿੰਘ ਉਤੇ ਮਾਫੀਆ ਨੇ ਹਮਲਾ ਕਰ ਦਿੱਤਾ| ਡੀਐਸਪੀ ਨੂੰ ਡੰਪਰ ਥੱਲੇ ਦੇ ਕੇ ਮਾਰ ਦਿੱਤਾ ਗਿਆ| ਡੀਐਸਪੀ ਨੇ ਇਸੇ ਸਾਲ ਸੇਵਾਮੁਕਤ ਹੋਣਾ ਸੀ| ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਸੁਰਿੰਦਰ ਸਿੰਘ ਆਪਣੀ ਟੀਮ ਨਾਲ ਇਥੇ ਨਜਾਇਜ ਮਾਈਨਿੰਗ ਰੋਕਣ ਗਏ 

ਸੀਐੱਮ ਮਾਨ ਨੇ ਸੁਲਤਾਨਪੁਰ ਲੋਧੀ ਵਿਖੇ ਦਿੱਤਾ ਵਾਤਾਵਰਣ ਬਚਾਉਣ ਦਾ ਹੋਕਾ, ਪਵਿੱਤਰ ਵੇਈਂ ਦਾ ਪੀਤਾ ਪਾਣੀ

ਸੁਲਤਾਨਪੁਰ ਲੋਧੀ : ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਂਈ ਨਦੀ ਦੀ ਕਾਰਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਪੁੱਜੇ| ਮੁੱਖ ਮੰਤਰੀ ਨੇ ਇਥੇ ਪਵਿੱਤਰ ਵੇਂਈ ਨਦੀ ਨੂੰ ਸਾਫ ਕਰਨ ਦੇ ਕੰਮ ਦਾ ਜਾਇਜ਼ਾ ਲਿਆ| ਇਸ ਦੌਰਾਨ ਉਨ੍ਹਾਂ ਨੇ ਵੇਂਈ
ਦਾ ਪਾਣੀ ਵੀ ਪੀਤਾ| ਦੱਸ ਦੇਈਏ ਪਵਿੱਤਰ ਵੇਂਈ ਨੂੰ ਸਾਫ ਕਰਨ ਦੇ ਕੰਮ ਦਾ ਜ਼ਿੰਮਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੁੱਕਿਆ ਹੋਇਆ ਹੈ|

ਪੰਜਾਬ ‘ਚ ਰਿਕਾਰਡ ਤੋੜ 155 ਫੀਸਦੀ ਵੱਧ ਮੀਂਹ

ਮੋਹਾਲੀ, 17 ਜੁਲਾਈ (ਬਿੳੂਰੋ): ਪੰਜਾਬ ਵਿੱਚ ਭਾਰੀ ਮੀਂਹ ਕਾਰਨ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਣ ਦੀ ਖਬਰ ਹੈ ਅਤੇ ਹੋਰ ਵੀ ਰਿਕਾਰਡ ਮੀਂਹ ਹੋਣ ਦੀ ਸੰਭਾਵਨਾ ਹੈ| ਮੀਂਹ ਕਾਰਨ ਜਿਥੇ ਫਸਲਾਂ ਦਾ ਨੁਕਸਾਨ ਹੋਇਆ ਹੈ ਉਥੇ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ| ਚੰਡੀਗੜ੍ਹ ਵਿੱਚ ਵੀ ਮੀਂਹ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਫਲੱਗ ਗੇਟ ਖੋਲ੍ਹੇ ਗਏ ਹਨ, ਜਿਸ ਕਾਰਨ ਮੋਹਾਲੀ ਵਿੱਚ ਹੜ੍ਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ| ਫਸਲਾਂ

ਭਗਵੰਤ ਮਾਨ ਦੇ ਰਾਡਾਰ ‘ਤੇ ਸਾਬਕਾ ਸੀਐੱਮ ਚੰਨੀ

ਚੰਡੀਗੜ੍ਹ, 14 ਜੁਲਾਈ (ਗੁਰਪ੍ਰੀਤ ਸਿੰਘ)- ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਡਾਰ ‘ਤੇ ਸਾਬਕਾ ਸੀਐਮ ਚਰਨਜੀਤ ਚੰਨੀ ਵੀ ਆ ਗਏ ਹਨ| ਚੰਨੀ ਦੇ ਮੁੱਖ ਮੰਤਰੀ ਸਮੇਂ 142 ਕਰੋੜ ਦੀ ਗ੍ਰਾਂਟ ਆਈ ਸੀ| ਜੋ ਕਿ ਰੋਪੜ ਜਿਲ੍ਹੇ ਵਿੱਚ ਹੀ ਵੰਡੀ ਗਈ ਸੀ| ਇਸ ਵਿਚ ਇਕੱਲੇ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਨੂੰ ਵੀ 60 ਫੀਸਦੀ ਗਰਾਂਟ ਦਿੱਤੀ ਗਈ| ਇਸ ਗਰਾਂਟ ਦੀ ਵਰਤੋਂ ਕਿੱਥੇ ਹੋਈ ਇਸ ਦੀ ਜਾਂਚ ਲਈ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ 

ਚੰਡੀਗੜ੍ਹ ‘ਚ ਸਿੱਖ ਔਰਤਾਂ ਛੱਡ ਬਾਕੀਆਂ ਲਈ ਹੈਲਮੈਟ ਲਾਜ਼ਮੀ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਔਰਤਾਂ ਔਰਤਾਂ ਲਈ ਹੈਲਮੇਟ ਪਾਉਣਾ ਲਾਜਮੀ ਹੋ ਗਿਆ ਹੈ| ਇਲਹਾਲ ਵੇਲੇ ਸਿੱਖ ਔਰਤਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਹੈ ਕਿਉਂਕਿ ਮਾਮਲਾ ਅਦਾਲਤ ਵਿੱਚ ਹੈ| ਚੰਡੀਗੜ੍ਹ ਦੇ ਐਸਐਸਪੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਕੋਰੋਨਾ ਕਾਲ ਦੌਰਾਨ ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਸਫਰ ਕਰਨ ਵਾਲੀਆਂ ਔਰਤਾਂ ਦੇ ਚਲਾਨ ਨਹੀਂ ਕਰ ਰਹੀ ਸੀ| ਹੁਣ ਫਿਰ ਸਾਡੀਆਂ 15 ਦੇ ਕਰੀਬ ਟੀਮਾਂ ਹੈਂਡੀਕੈਮ ਵੀਡੀਓ ਬਣਾਉਂਦੀਆਂ ਹਨ ਤੇ ਡਾਕ ਰਾਹੀਂ ਚਲਾਨ ਲੋਕਾਂ ਦੇ ਘਰ ਤੱਕ 

ਮੱਤੇਵਾੜਾ ਜੰਗਲਾਂ ਨੇੜੇ ਕੋਈ ਸਨਅਤੀ ਇਕਾਈ ਸਥਾਪਤ ਨਹੀਂ ਹੋਵੇਗੀ : ਮੁੱਖ ਮੰਤਰੀ

ਚੰਡੀਗੜ੍ਹ, 11 ਜੁਲਾਈ (ਬਿੳੂਰੋ)- ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਦੇ ਜੰਗਲਾਂ ਤੇ ਬਹੁਮੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਮੱਤੇਵਾੜਾ ਦੇ ਜੰਗਲਾਂ ਨੇੜੇ ਤਜਵੀਜ਼ਤ ਥਾਂ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ| ਮੱਤੇਵਾੜਾ ਜੰਗਲ ਬਾਰੇ ਜਨਤਕ ਐਕਸ਼ਨ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ, ਮੈਂ ਸਪੱਸ਼ਟ ਤੌਰ ਉਤੇ ਦੱਸਣਾ ਚਾਹੁੰਦਾ ਹਾਂ ਕਿ ਨਾ ਸਿਰਫ਼ ਮੱਤੇਵਾੜਾ, ਸਗੋਂ ਸੂਬਾ ਸਰਕਾਰ ਪੰਜਾਬ ਦੇ ਕਿਸੇ ਵੀ ਦਰਿਆ ਦੇ ਕੰਢੇ ਉਤੇ ਕੋਈ

ਮਨੀਕਰਨ ਸਾਹਿਬ ‘ਚ ਬੱਦਲ ਫਟਿਆ

ਕੁੱਲੂ, 6 ਜੁਲਾਈ (ਏਜੰਸੀ)- ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਨੇ ਭਿਆਨਕ ਰੂਪ ਦਿਖਾਇਆ ਹੈ| ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਭਾਰੀ ਮੀਂਹ ਪਿਆ| ਕੁੱਲੂ ਜਿਲ੍ਹੇ ਦੇ
ਮਨੀਕਰਨ ਸਾਹਿਬ ਵਿੱਚ ਬੱਦਲ ਫਟ ਗਏ| ਹੜ੍ਹ ਕਾਰਨ ਇੱਕ ਕੈਂਪਿੰਗ ਸਾਈਟ ਵਹਿ ਗਈ ਹੈ ਅਤੇ ਚਾਰ ਲੋਕ ਲਾਪਤਾ ਹਨ| ਕੁੱਲੂ ਦੇ ਏਡੀਐਮ ਪ੍ਰਸ਼ਾਂਸ਼ ਸਰਕੈਕ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ| ਜਾਣਕਾਰੀ ਮੁਤਾਬਕ ਕੁੱਲੂ ਦੀ ਮਨੀਕਰਨ ਘਾਟੀ ਦੇ ਚੋਜ ਪਿੰਡ ‘ਚ ਬੱਦਲ ਫਟਣ ਕਾਰਨ ਸਥਾਨਕ ਡਰੇਨ ‘ਚ ਭਾਰੀ ਹੜ੍ਹ ਆਉਣ 

ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਵਿਖੇ ਕਰਨਗੇ ਵਿਆਹ

ਚੰਡੀਗੜ੍ਹ, 6 ਜੁਲਾਈ (ਬਿੳੂਰੋੇ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਚੰਡੀਗੜ੍ਹ ਵਿਖੇ ਵਿਆਹ ਕਰਨਗੇ| ਉਹ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ
ਕਰਨਗੇ| ਇਸ ਖੁਸ਼ੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਾਮਲ ਹੋਣਗੇ| 48 ਸਾਲਾ ਭਗਵੰਤ ਮਾਨ ਅੱਜ ਵੀਰਵਾਰ ਨੂੰ ਵਿਆਹ ਕਰਵਾਉਣਗੇ| ਪੇਸ਼ੇ ਵੱਜੋਂ ਡਾਕਟਰ ਗੁਰਪ੍ਰੀਤ ਕੌਰ ਉਨ੍ਹਾਂ  ਦੇ ਜੀਵਨ ਸਾਥੀ ਹੋਣਗੇ| ਮੁੱਖ ਮੰਤਰੀ ਦੇ ਵਿਆਹ ਦਾ ਚੰਡੀਗੜ੍ਹ ਦੇ ਵਿੱਚ ਇਕ ਛੋਟਾ ਪ੍ਰੋਗਰਾਮ 

ਸੀਐਮ ਭਗਵੰਤ ਮਾਨ ਨੇ ਨਿਊ ਚੰਡੀਗੜ੍ਹ ‘ਚ ਮੰਗੀ ਨਵੀਂ ਹਾਈਕੋਰਟ?

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਦੇ ਮੁੱਦੇ ਤੋਂ ਬਾਅਦ ਹੁਣ ਹਾਈਕੋਰਟ ਨੂੰ ਲੈ ਕੇ ਸਿਆਸੀ ਸੰਗ੍ਰਾਮ ਛਿੜ ਗਿਆ ਹੈ| ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਨਿਊ ਚੰਡੀਗੜ੍ਹ ‘ਚ ਪੰਜਾਬ ਲਈ ਨਵੀਂ ਹਾਈਕੋਰਟ ਦੀ ਮੰਗ ਕੀਤੀ ਗਈ ਹੈ| ਇਸ ਨੂੰ ਲੈ ਕੇ ਹੁਣ ਵਿਰੋਧੀਆਂ ਵੱਲੋਂ ਸੀਐਮ ਮਾਨ ਨੂੰ ਘੇਰਿਆ ਜਾਣ ਲੱਗਿਆ ਹੈ| ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਨੇ ਇਸ ਨੂੰ ਲੈ ਕੇ ਸੀਐਮ ਦਾ ਸਪੱਸ਼ਟੀਕਰਨ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸਮਾਗਮ ਆਯੋਜਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਥਾਪਤ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਲਈ ਕੇਵਲ ਇਮਾਰਤ ਨਹੀਂ ਸਗੋਂ ਇਹ ਸੱਚਾ ਸੁੱਚਾ ਸੰਕਲਪ ਹੈ, ਜਿਸ ਨੇ ਕੌਮ ਦੀ ਅਜ਼ਾਦ ਹੋਂਦ ਹਸਤੀ ਨੂੰ ਰੂਪਮਾਨ ਕੀਤਾ| ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਆਪਣੇ ਰਾਜਸੀ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ 

ਸੀਐੱਮ ਮਾਨ ਨੇ ਬਰਗਾੜੀ ਕੇਸ ਦੀ ਰਿਪੋਰਟ ਸਿੱਖ ਆਗੂਆਂ ਨੂੰ ਸੌਂਪੀ

ਚੰਡੀਗੜ੍ਹ, 2 ਜੁਲਾਈ (ਬਿੳੂਰੋ)- ਬਰਗਾੜੀ ਬੇਅਦਬੀ ਮਾਮਲੇ ‘ਤੇ ਐਸਆਈਟੀ ਦੀ 467 ਪੰਨਿਆਂ ਦੀ ਅੰਤਿਮ ਰਿਪੋਰਟ ਨੇ ਇਨ੍ਹਾਂ ਘਟਨਾਵਾਂ ਲਈ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਠਹਿਰਾਇਆ ਹੈ ਅਤੇ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁੱਖ ਸਾਜਿਸ਼ਕਰਤਾ ਵਜੋਂ ਨਾਮਜਦ ਕੀਤਾ ਹੈ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨੀਵਾਰ ਨੂੰ ਇੱਥੇ ਸਿੱਖ ਆਗੂਆਂ ਨੂੰ ਬੇਅਦਬੀ ਮਾਮਲਿਆਂ ਬਾਰੇ ਪੰਜਾਬ ਪੁਲਿਸ ਦੀ ਅੰਤਿਮ ਰਿਪੋਰਟ ਸੌਂਪ 

‘ਟੀਵੀ ਨਹੀਂ ਤਾਂ ਪਤਨੀ ਨਹੀਂ’

ਹਰ ਮਹੀਨੇ ਮਿਲੇਗੀ 300 ਯੂਨਿਟ ਮੁਫ਼ਤ ਬਿਜਲ

ਚੰਡੀਗੜ੍ਹ, 1 ਜੁਲਾਈ (ਏਜੰਸੀ)- 1 ਜੂਲਾਈ ਪੰਜਾਬ ਦੇ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ| ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਸ ਨੂੰ ਰਸਮੀ ਤੌਰ ‘ਤੇ ਲਾਗੂ ਕਰ ਦਿੱਤਾ ਹੈ| ਹਾਲਾਂਕਿ ਇਸ ‘ਚ ਸਰਕਾਰ ਵੱਲੋਂ ਤੈਅ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ| ਪੰਜਾਬ ਵਿੱਚ ਬਿਜਲੀ ਦਾ ਬਿੱਲ 2 ਮਹੀਨਿਆਂ ਬਾਅਦ ਆਉਂਦਾ ਹੈ| ਅਜਿਹੇ ‘ਚ ਇੱਕ ਬਿੱਲ ‘ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ| ਜੇਕਰ 2 ਮਹੀਨਿਆਂ ‘ਚ 600 ਯੂਨਿਟ ਤੋਂ

ਅਗਨੀਪਥ ਖਿਲਾਫ ਮਤਾ ਪਾਸ

ਚੰਡੀਗੜ੍ਹ, 30 ਜੂਨ (ਏਜੰਸੀ)- ਬਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਸਕੀਮ ਖਿਲਾਫ ਮਤਾ ਪਾਸ ਕਰ ਦਿੱਤਾ ਹੈ| ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜੀ ਅਤੇ ਇਸ ਨੂੰ ਕੇਂਦਰ ਦੇ ਅਧੀਨ ਕਰਨ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਹੈ| ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਯੂਨੀਵਰਸਿਟੀ ਨੂੰ ਕੇਂਦਰ ਅਧੀਨ ਨਾ ਲਿਆਉਣ ਲਈ ਸਦਨ ਵਿੱਚ ਮਤਾ ਪੇਸ਼ ਕੀਤਾ, 

ਅਗਨੀਪੱਥ ਸਕੀਮ’ ਦੀ ਮੁਖਾਲਫਤ ਕਰਨ ਲਈ ਵਿਧਾਨ ਸਭਾ ‘ਚ ਮਤਾ ਲਿਆਵਾਂਗੇ : ਮੁੱਖ ਮੰਤਰੀ ਮਾਨ

ਚੰਡੀਗੜ੍ਹ, 28 ਜੂਨ (ਏਜੰਸੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਪ੍ਰਸਤਾਵਿਤ ‘ਅਗਨੀਪੱਥ’ ਸਕੀਮ ਦੀ ਮੁਖਾਲਫਤ ਕਰਨ ਲਈ ਸੂਬਾ ਸਰਕਾਰ ਛੇਤੀ ਹੀ ਵਿਧਾਨ ਸਭਾ ਵਿੱਚ ਮਤਾ ਲਿਆਵੇਗੀ| ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਠਾਏ ਗਏ ਮੁੱਦੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਗਨੀਪੱਥ ਸਕੀਮ ਐਨਡੀਏ ਸਰਕਾਰ ਦਾ ਤਰਕਹੀਣ ਅਤੇ ਅਣਉਚਿਤ ਕਦਮ ਹੈ ਜੋ ਭਾਰਤੀ 

ਲੁਧਿਆਣਾ ਦੀ ਅਰਸ਼ਦੀਪ ਕੌਰ ਰਹੀ ਪੰਜਾਬ ਵਿੱਚ ਅੱਵਲ

ਚੰਡੀਗੜ੍ਹ, 28 ਜੂਨ (ਏਜੰਸੀ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ| ਬੋਰਡ ਵੱਲੋਂ ਜਾਰੀ ਨਤੀਜਿਆਂ ਵਿੱਚ ਕੁੱਲ 96.96 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ| ਜਾਰੀ ਨਤੀਜਿਆਂ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆ ਦਾ ਦਬਦਬਾ ਰਿਹਾ| ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਪਹਿਲੇ ਸਥਾਨ ਮੱਲਿਆ| ਪੰਜਾਬ ਬੋਰਡ ਵੱਲੋਂ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ| ਦੋ ਸਾਲਾਂ ਬਾਅਦ ਇਹ ਪਹਿਲੀ ਲਿਖਤੀ ਪ੍ਰੀਖਿਆ ਹੈ| ਪਿਛਲੇ ਦੋ ਸਾਲਾਂ ਦੀਆਂ 

1 ਜੁਲਾਈ ਤੋਂ ਮੁਫਤ ਬਿਜਲੀ ਦਾ ਐਲਾਨ, 300 ਯੂਨਿਟ ਤੱਕ ਨੋ ਬਿੱਲ

ਪੰਜਾਬ ਸਰਕਾਰ ਨੇ 1 ਜੁਲਾਈ, 2022 ਤੋਂ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕੀਤਾ ਹੈ| ਪੰਜਾਬ ਸਰਕਾਰ ਨੇ ਪਹਿਲਾਂ ਹੀ ਇਸ ਦਾ ਐਲਾਨ ਕੀਤਾ ਸੀ| ਹੁਣ ਇਸ ਲਈ ਬਜਟ ਵਿੱਚ ਇਸ ਦਾ ਪ੍ਰਬੰਧ ਕੀਤਾ ਗਿਆ ਹੈ| ਇਸ ਦੇ ਨਾਲ ਹੀ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 6247 ਕਰੋੜ ਰੁਪਏ ਰੱਖੇ ਗਏ ਹਨ| ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਬਜਟ ਵਿੱਚ ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਨ ਲਈ 108 ਕਰੋੜ ਦੀ ਵਿਵਸਥਾ ਕੀਤੀ ਹੈ| ਸਰਕਾਰ ਨੇ ਐਲਾਨ ਕੀਤਾ ਹੈ ਕਿ 30 

ਮਾਨ ਸਰਕਾਰ ਵੱਲੋਂ 1,55,860 ਲੱਖ ਕਰੋੜ ਦਾ ਬਜਟ ਪੇਸ਼

ਚੰਡੀਗੜ੍ਹ, 27 ਜੂਨ (ਬਿੳੂਰੋ)- ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ 202223 ਲਈ ਸੋਮਵਾਰ ਕੁੱਲ 1,55,860 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ| ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਦੌਰਾਨ ਦੱਸਿਆ ਕਿ ਮੌਜੂਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ 14 ਫ਼ੀਸਦੀ ਵੱਧ ਹੈ| ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦਾ ਟੈਕਸ ਮਾਲੀਆਂ 72 ਫੀਸਦੀ ਤੋਂ ਘਟਕੇ 48 ਫੀਸਦੀ ਉੱਤੇ ਆ ਗਿਆ ਹੈ| ਉਨ੍ਹਾਂ ਕਿਹਾ  ਕਿ ਸਾਲ 2047 ਤੱਕ ਪੰਜਾਬ ਨੂੰ 

ਸੱਧੂ ਮੂਸੇਵਾਲਾ ਕਤਲਕਾਂਡ ’ਚ ਪੁਲਿਸ ਵੱਲੋਂ ਵੱਡਾ ਖੁਲਾਸਾ

ਬੈਂਕ ਆਫ ਇੰਡੀਆ ਦੀ ‘ਸ਼ਾਖਾ ਅਦਾਲਤ’ ਮੁਹਿੰਮ 21 ਤੋਂ 28 ਜੂਨ ਤੱਕ

ਲੁਧਿਆਣਾ, 20 ਜੂਨ (ਬਿੳੂਰੋ)- ਬੈਂਕ ਆਫ ਇੰਡੀਆ ਨੇ ਕੋਵਿਡ-19 ਮਹਾਂਮਾਰੀ ਅਤੇ ਕਿਸੇ ਹੋਰ ਕਾਰਨ ਤੋਂ ਪ੍ਰਭਾਵਿਤ ਕਰਜਦਾਰਾਂ ਨੂੰ ਇਕ ਮੁਸ਼ਤ ਸਮਾਧਾਨ ਦੀ ਰਾਹਤ ਦਿੱਤੀ ਹੈ| ਸਮਝੌਤਾ ਯੋਜਨਾ ਤਹਿਤ ਰਾਹਤ ਪ੍ਰਦਾਨ ਕਰਨ ਦੇ ਮਕਸਦ ਨਾਲ 21.05.2022 ਤੋਂ 26.05.2022 ਤੱਕ ‘ਸ਼ਾਖਾ ਅਦਾਲਤ’ ਮੁਹਿੰਮ ਆਲ ਇੰਡੀਆ ਪੱਧਰ ‘ਤੇ ਚਲਾਈ ਗਈ ਸੀ ਜਿੱਥੇ ਵਿਸ਼ੇਸ਼ ਤੌਰ ‘ਤੇ ਖੇਤੀਬਾੜੀ, ਐਮ.ਐਸ.ਐਮ.ਈ. 5 ਕਰੋੜ ਰੁਪਏ ਤੋਂ ਘੱਟ ਦੇ ਬਕਾਇਆ ਕਰਜੇ ਵਾਲੇ ਪ੍ਰਚੂਨ ਅਤੇ ਨਿੱਜੀ ਕਰਜੇ ਵਾਲੇ 

1234
Advertisement