ਇਟਲੀ ਦੇ ਸਮੁੰਦਰੀ ਕੰਢੇ 'ਤੇ ਤੂਫਾਨੀ ਹਵਾਵਾਂ ਦਾ ਸ਼ਿਕਾਰ ਹੋਣ ਕਾਰਨ ਇੱਕ ਕਿਸ਼ਤੀ ਦੇ ਡੁੱਬਣ ਦੀ ਖਬਰ ਹੈ। ਇਸ ਕਿਸ਼ਤੀ ਵਿੱਚ 200 ਦੇ ਕਰੀਬ ਗੈਰ-ਕਾਨੂੰਨੀ ਪ੍ਰਵਾਸੀ ਇਟਲੀ ਦਾਖਿਲ ਹੋਣ ਦੀ ਕੋਸ਼ਿਸ਼ ਵਿੱਚ ਸਨ। ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿੱਚ ਛੋਟੀ ਉਮਰ ਦੇ ਬੱਚੇ ਵੀ ਸ਼ਾਮਿਲ ਸਨ ਤੇ ਸਾਰੇ ਬੱਚਿਆਂ ਦੀ ਮੌਤ ਹੋਣ ਦੀ ਖਬਰ ਹੈ।
ਹੁਣ ਤੱਕ ਕਰੀਬ 100 ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਤੇ 80 ਦੇ ਕਰੀਬ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਬਚੇ ਹੋਏ ਵਿਅਕਤੀਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ 200 ਦੇ ਕਰੀਬ ਲੋਕ ਸਵਾਰ ਸਨ। ਇਸ ਮਾਮਲੇ ਵਿੱਚ ਇੱਕ ਮਨੁੱਖੀ ਤਸਕਰ ਦੀ ਗ੍ਰਿਫਤਾਰੀ ਵੀ ਹੋਈ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਵਿੱਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ ਦੇ ਨਾਗਰਿਕ ਸ਼ਾਮਿਲ ਹਨ