ਭਾਰਤੀ ਮੂਲ ਦੇ ਪਨਵ ਤੇ ਵਿਕਟੋਰੀਆ ਝਾਅ ਜੋ ਕਿ ਅਮਰੀਕਾ ਨਾਰਥ ਕੈਰੋਲਾਈਨਾ ਵਿੱਚ ਰਹਿੰਦੇ ਹਨ, ਸਾਰੀ ਉਮਰ ਉਸ ਘਟਨਾ ਨੂੰ ਨਹੀਂ ਭੁਲਾ ਸਕਣਗੇ, ਜਿਸ ਕਾਰਨ ਉਹ ਆਪਣੇ ਵਿਆਹ ਵਿੱਚ ਹੀ ਸਮਾਂ ਰਹਿੰਦੇ ਨਹੀਂ ਪੁੱਜ ਸਕੇ।ਦਰਅਸਲ ਦੋਨਾਂ ਨੇ ਵਿਆਹ ਦਾ ਸਮਾਗਮ ਹੋਟਲ ਗਰੇਂਡ ਬੋਹੇਮੀਆ, ਨਾਰਥਕੈਰੋਲਾਈਨਾ ਵਿੱਚ ਰੱਖਿਆ ਸੀ ਤੇ 16ਵੀਂ ਮੰਜਿਲ 'ਤੇ ਸਥਿਤ ਪਾਰਟੀ ਹਾਲ ਵਿੱਚ ਜਾਣ ਲਈ ਜਦੋਂ ਦੋਨੋਂ ਐਲੀਵੇਟਰ ਵਿੱਚ ਦਾਖਿਲ ਹੋਏ ਤਾਂ ਐਲੀਵੇਟਰ ਖਰਾਬ ਹੋ ਗਈ
ਪਹਿਲਾਂ ਤਾਂ ਇਹ ਸੋਚ ਆਈ ਕਿ ਜਲਦ ਲਿਫਟ ਚੱਲ ਪਏਗੀ, ਸ਼ਾਇਦ ਲਾਈਟ ਗਈ ਹੋਏ। ਪਰ ਖਰਾਬੀ ਵੱਡੀ ਸੀ ਤੇ ਫਾਇਰ ਫਾਈਟਰਾਂ ਤੇ ਹੋਰ ਐਮਰਜੈਂਸੀ ਵਿਭਾਗ ਦੇ ਕਰਮਚਾਰੀਆਂ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ ਦੋਨਾਂ ਜਣਿਆਂ ਨੂੰ ਕਈ ਘੰਟੇ ਬਾਅਦ ਲਿਫਟ ਵਿੱਚੋਂ ਕੱਢਣ ਵਿੱਚ ਸਫਲਤਾ ਮਿਲੀ ਤੇ ਤੱਦ ਤੱਕ ਰਿਸ਼ਤੇਦਾਰ ਤੇ ਦੋਸਤ ਘਰ ਪਰਤਣੇ ਸ਼ੁਰੂ ਹੋ ਗਏ ਸਨ, ਫਿਰ ਕੀ ਸੀ ਦੋਨਾਂ ਨੇ ਵਿਆਹ ਦੀਆਂ ਰਸਮਾਂ ਘਰਦੇ ਮੈਂਬਰਾਂ ਤੇ ਐਮਰਜੈਂਸੀ ਵਿਭਾਗ ਦੇ ਕਰਮਚਾਰੀਆਂ ਨਾਲ ਪੂਰੀਆਂ ਕੀਤੀਆਂ ਤੇ ਆਪਣੇ ਵਿਆਹ ਨੂੰ ਯਾਦਗਾਰ ਬਣਾਇਆ।