ਵਲੰਿਗਟਨ ਵਿੱਚ ਪੁਲਿਸ ਟਰੇਨਿੰਗ ਕਾਲਜ ਵਿੱਚੋਂ 362ਵੇਂ ਵਿੰਗ ਦੀ ਪਾਸਿੰਗ ਆਊਟ ਹੋਈ ਹੈ ਤੇ ਇਸ ਵਿੱਚ 54 ਨਵੇਂ ਪੁਲਿਸ ਕਾਂਸਟੇਬਲ ਟ੍ਰੇਨਿੰਗ ਕਰਕੇ ਨਿਊਜੀਲੈਂਡ ਪੁਲਿਸ ਵਿੱਚ ਸ਼ਾਮਿਲ ਹੋਏ ਹਨ ਤੇ ਭਾਈਚਾਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਬੈਚ ਵਿੱਚ ਪੰਜਾਬੀ ਨੌਜਵਾਨ ਹਰਮਨਜੋਤ ਸਿੰਘ, ਜਸਲੀਨ ਕੌਰ ਤੇ ਜਸਕਰਨ ਸਿੰਘ ਦੇ ਨਾਮ ਵੀ ਸ਼ੁਮਾਰ ਹੋਏ ਹਨ।
ਹਰਮਨਜੋਤ ਸਿੰਘ ਨਿਊਜੀਲੈਂਡ ਵਿਦਿਆਰਥੀ ਵੀਜੇ 'ਤੇ ਆਇਆ ਸੀ ਤੇ ਹੁਣ ਕਾਉਂਟੀ ਮੈਨੂਕਾਉ ਵਿੱਚ ਆਪਣੀਆਂ ਸੇਵਾਵਾਂ ਦਏਗਾ। 23 ਸਾਲਾ ਜਸਲੀਨ ਕੌਰ ਇਟਲੀ ਦੀ ਜੰਮਪਲ ਦੱਸੀ ਜਾ ਰਹੀ ਹੈ, ਜੋ ਕਿ ਆਪਣੇ ਪਰਿਵਾਰ ਨਾਲ 2010 ਵਿੱਚ ਨਿਊਜੀਲੈਂਡ ਆਕੇ ਵੱਸ ਗਈ ਸੀ। ਜਸਲੀਨ ਕੌਰ ਇੱਕ ਨਾਮਵਰ ਖਿਡਾਰਣ ਵੀ ਹੈ।