ਸਰੀ ਦੇ ਰਹਿਣ ਵਾਲੇ ਬਾਪੂ ਹਰਭਜਨ ਸਿੰਘ ਦੀ ਹੈਰਾਨਗੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਉਨ੍ਹਾਂ ਨੇ ਘਰਦੇ ਨਜਦੀਕੀ ਸੁਪਰਸਟੋਰ 'ਤੇ ਜਾ ਕੇ ਆਪਣੀ ਲੋਟੋ ਦੀ ਲਾਟਰੀ ਚੈੱਕ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ $500,000 ਦੀ ਮੋਟੀ ਇਨਾਮੀ ਰਾਸ਼ੀ ਜਿੱਤੀ ਹੈ, ਪਰ ਉਨ੍ਹਾਂ ਆਪਣੇ ਆਪ ਨੂੰ ਸ਼ਾਂਤ ਰੱਖਦਿਆਂ ਬੜੇ ਹੀ ਸਹਿਜ ਸੁਭਾਅ ਨਾਲ ਘਰਵਾਲੀ ਸ਼ਰਨ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਉਹ $500,000 (INR 30,000,000) ਦੀ ਇਨਾਮੀ ਰਾਸ਼ੀ ਜਿੱਤ ਗਏ ਹਨ।
ਹਰਭਜਨ ਸਿੰਘ ਜਿੱਤੀ ਗਈ ਇਸ ਇਨਾਮੀ ਰਾਸ਼ੀ ਨਾਲ ਜਿੱਥੇ ਆਪਣੇ ਘਰ ਦਾ ਕਰਜਾ ਉਤਾਰਣਗੇ, ਉੱਥੇ ਹੀ ਇਸ ਇਨਾਮੀ ਰਾਸ਼ੀ ਵਿੱਚੋਂ ਕਮਿਊਨਿਟੀ ਦੀਆਂ ਸੇਵਾਵਾਂ ਲਈ ਪੈਸਾ ਦਾਨ ਕਰਨਗੇ। ਇਸ ਵੇਲੇ ਕੈਨੇਡਾ ਭਰ ਵਿੱਚ ਇਸ ਪੰਜਾਬੀ ਜੋੜੇ ਦੀ ਜਿੱਤ ਦੀ ਖਬਰ ਦੇ ਚਰਚੇ ਹਨ।