ਭਾਰਤ ਤੋਂ ਦੁਬਈ ਜਾਣ ਵਾਲੇ ਇਨ੍ਹਾਂ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਨਹੀਂ ਦਿਖਾਉਣਾ ਪਏਗਾ ਵੈਕਸੀਨੇਸ਼ਨ ਸਰਟੀਫਿਕੇਟ
ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਅਮੀਰਾਤ ਏਅਰਲਾਈਨ ਨੇ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਏਅਰਲਾਈਨ ਨੇ ਦੱਸਿਆ ਹੈ ਕਿ ਹੁਣ ਭਾਰਤ ਸਮੇਤ 6 ਹੋਰ ਦੇਸ਼ਾਂ ਤੋਂ ਦੁਬਈ ਜਾਣ ਵਾਲੇ ਯਾਤਰੀਆਂ ਨੂੰ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਇਹ ਸੁਵਿਧਾ ਸਿਰਫ਼ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਲਈ ਹੀ ਉਪਬਲੱਧ ਹੋਵੇਗੀ। ਬਾਕੀ ਦੇ ਯਾਤਰੀਆਂ ਲਈ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ।