Sunday, February 23, 2025
BREAKING NEWS :
ਕੈਨੇਡਾ ਰਹਿੰਦੇ ਬੇਬੇ-ਬਾਪੂ ਨੇ ਜਿੱਤੀ 3 ਕਰੋੜ ਦੀ ਲਾਟਰੀ ! ਦੁਨੀਆ ਦੀ ਅਜਿਹੀ ਜਗ੍ਹਾ ਜਿੱਥੇ ਕੁੜੀਆਂ ਬਣ ਜਾਂਦੀਆਂ ਹਨ ਮੁੰਡੇ, ਵਿਗਿਆਨੀ ਵੀ ਨਹੀਂ ਜਾਣ ਸਕੇ ਕਾਰਨ ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਹੋਈ ਸ਼ੁਰੂਆਤ! ਕਿਸ਼ਤੀ ਡੁੱਬਣ ਕਾਰਨ ਗੈਰ-ਕਾਨੂੰਨੀ ਢੰਗ ਨਾਲ ਇਟਲੀ ਜਾਣ ਦੀ ਕੋਸ਼ਿਸ਼ ਵਿੱਚ 100 ਦੇ ਕਰੀਬ ਪ੍ਰਵਾਸੀਆਂ ਦੀ ਮੌਤ ਚੱਲਦੇ ਮੈਚ ਵਿੱਚ ਕਬੱਡੀ ਖਿਡਾਰੀ ਅਮਰ ਘੱਸ ਦੀ ਸੱਟ ਵੱਜਣ ਕਾਰਨ ਹੋਈ ਮੌਤ ਲਿਫਟ ਨੇ ਇਸ ਭਾਰਤੀ ਜੋੜੇ ਨੂੰ ਆਪਣੇ ਹੀ ਵਿਆਹ ਵਿੱਚ ਕੀਤਾ ਗੈਰ-ਹਾਜਰ, ਪਰ ਫਿਰ ਵੀ ਵਿਆਹ ਦਾ ਸਮਾਗਮ ਬਣਿਆ ਯਾਦਗਾਰ ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ 65 ਸਾਲਾ ਪੰਜਾਬੀ ਬਾਬੇ ਨੇ ਪਾਈਆਂ ਧਮਾਲਾਂ , ਦੋੜਾ ਵਿੱਚ ਜਿੱਤੇ ਗੋਲਡ ਮੈਡਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸ਼ੁਰੂ ਕੀਤੀ ਈ-ਟਿੰਬਰ ਯੋਜਨਾ! NRI ਨੂੰ ਕਿਸੇ ਨੇ ਆਪਣੀ ਮਜਬੂਰੀ ਦੱਸ ਮੋਟਰਸਾਈਕਲ ਲੈਕੇ ਦੇਣ ਦੀ ਕੀਤੀ ਗੁਜਾਰਿਸ਼, ਪਰ ਮਜਬੂਰੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ ਨਿਊਜੀਲੈਂਡ ਪੁਲਿਸ ਵਿੱਚ ਭਰਤੀ ਹੋਏ 2 ਪੰਜਾਬੀ ਨੌਜਵਾਨ ਤੇ ਇੱਕ ਪੰਜਾਬਣ

National

ਗਲਤ ਜਾਣਕਾਰੀ ਫੈਲਾਉਣ ਲਈ 8 ਯੂ-ਟਿਊਬ ਚੈਨਲਾਂ ਨੂੰ ਕੀਤਾ ਬਲਾਕ

ਸਾਡੀ ਸਰਕਾਰ ਆਉਣ ‘ਤੇ ਹਰ ਬੱਚੇ ਨੂੰ ਮਿਲੇਗੀ ਮੁਫਤ ਸਿੱਖਿਆ

ਸ਼ਿਮਲਾ, 17 ਅਗਸਤ (ਏਜੰਸੀ)- ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਹਿਮਾਚਲ ਵਿੱਚ ਪੈਰ ਜਮਾਉਣ ਲਈ ਐਲਾਨਾਂ ਦੀ ਪਿਟਾਰਾ ਖੋਲ੍ਹ ਦਿੱਤਾ ਹੈ| ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਸ਼ਿਮਲਾ ਪਹੁੰਚੇ| ਇਸ ਦੌਰਾਨ ਉਪ ਮੁੱਖ ਮੰਤਰੀ ਸਿਸੋਦੀਆ ਨੇ ਸਿੱਖਿਆ ਦੀ 5 ਗਾਰੰਟੀ ਦਾ ਐਲਾਨ ਕੀਤਾ| ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ ਵੀ ਦਿੱਲੀ ਵਾਂਗ ਵਧੀਆ ਸਕੂਲ ਹੋਣਗੇ, ਹਰ ਬੱਚੇ ਨੂੰ ਮੁਫਤ ਮਿਆਰੀ ਸਿੱਖਿਆ ਦਿੱਤੀ ਜਾਵੇਗੀ,

ਚੰਬਾ ਦੇ ਸਲੂਣੀ ‘ਚ ਬੱਦਲ ਫਟਣ ਨਾਲ ਭਾਰੀ ਨੁਕਸਾਨ

ਲੂਣੀ, 8 ਅਗਸਤ (ਏਜੰਸੀ)- ਚੰਬਾ ਦੇ ਸਲੂਣੀ ‘ਚ ਬੱਦਲ ਫਟਣ ਕਾਰਨ ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲ੍ਹੇ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ| ਸਬ ਡਿਵੀਜਨ ਸਲੂਣੀ ਦੀ ਕੰਧਵਾੜਾ ਪੰਚਾਇਤ ਤੇ ਪੂਰਵਾ ਦਿਯੂਰ ਦੇ ਗੁਲੇਲ ਪਿੰਡ ‘ਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ| ਭਦੋਗ ਪਿੰਡ ‘ਚ ਇਕ ਘਰ ਢਿੱਗਾ ਡਿੱਗਣ ਦੀ ਖਬਰ ਹੈ| ਇਸ ਹਾਦਸੇ ਵਿੱਚ ਕਮਰੇ ਵਿੱਚ ਸੌਂ ਰਹੇ 15 ਸਾਲਾ ਵਿਜੇ ਕੁਮਾਰ ਪੁੱਤਰ ਬਿਆਸ ਦੇਵ ਦੀ ਮੌਤ ਹੋ ਗਈ| ਕੰਦਵਾੜਾ ਵਿੱਚ ਸੜਕ ਸਮੇਤ ਪੁਲ ਵੀ ਰੁੜ੍ਹ

ਕਾਮਨਵੈਲਥ ਗੇਮਸ ‘ਚ ਭਾਰਤ ਨੂੰ ਮਿਲਿਆ ਤੀਜਾ ਗੋਲਡ

ਜਬਲਪੁਰ : ਨਿਊ ਲਾਈਫ ਮਲਟੀਸਪੈਸ਼ਲਿਟੀ ਹਸਪਤਾਲ ਜਬਲਪੁਰ ‘ਚ ਸੋਮਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ| ਅੱਗ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋਣ
ਦੀ ਗੱਲ ਕਹੀ ਜਾ ਰਹੀ ਹੈ| ਇਹ ਹਸਪਤਾਲ ਦਮੋਹ ਨਾਕਾ ਸ਼ਿਵਨਗਰ ਵਿੱਚ ਸਥਿਤ ਹੈ| ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ| ਅੱਗ ਲੱਗਣ ਦੀ ਸੂਚਨਾ
ਮਿਲਦੇ ਹੀ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ| ਜਾਣਕਾਰੀ ਮੁਤਾਬਕ ਫਿਲਹਾਲ ਇਸ ਹਸਪਤਾਲ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ| ਇਹ ਕਿਸਦਾ ਹਸਪਤਾਲ 

ਭਾਰਤ ਦੀ 15ਵੀਂ ਰਾਸ਼ਟਰਪਤੀ ਬਣੀ ਦ੍ਰੋਪਦੀ ਮੁਰਮ

ਨਵੀਂ ਦਿੱਲੀ, 25 ਜੁਲਾਈ (ਏਜੰਸੀ)- ਦ੍ਰੋਪਦੀ ਮੁਰਮੂ ਨੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਭਾਵ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ| ਭਾਰਤ ਦੇ ਚੀਫ ਜਸਟਿਸ ਜਸਟਿਸ ਐਨਵੀ ਰਮਨਾ ਨੇ ਉਨ੍ਹਾਂ ਨੂੰ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ ਵਿੱਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ| ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਹੁੰ ਚੁੱਕਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ, ਮੈਂ ਸੰਸਦ ਵਿੱਚ ਖੜ੍ਹੇ ਤੁਹਾਡੇ ਸਾਰਿਆਂ ਦਾ ਨਿਮਰਤਾ ਨਾਲ ਧੰਨਵਾਦ ਕਰਦੀ ਹਾਂ, ਜੋ ਸਾਰੇ ਭਾਰਤੀਆਂ ਦੀਆਂ ਉਮੀਦਾਂ, ਇੱਛਾਵਾਂ 

ਸਾਡਾ ਦੇਸ਼ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦੇ ਸਮਰੱਥ

ਨਵੀਂ ਦਿੱਲੀ, 24 ਜੁਲਾਈ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਸ਼ਟਰਪਤੀ ਵਜੋਂ ਦੇਸ਼ ਐਤਵਾਰ ਨੂੰ ਆਪਣਾ ਆਖਰੀ ਸੰਬੋਧਨ ਦਿੱਤਾ| 24
ਜੁਲਾਈ ਐਤਵਾਰ ਨੂੰ ਉਨ੍ਹਾਂ ਦੇ ਕਾਰਜਕਾਲ ਦਾ ਆਖਰੀ ਦਿਨ ਸੀ| ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਮੇਰੇ ਕਾਰਜਕਾਲ ਦਾ ਆਖਰੀ ਦਿਨ ਹੈ| ਆਪਣੇ
ਕਾਰਜਕਾਲ ਦੌਰਾਨ ਮੈਨੂੰ ਸਮਾਜ ਦੇ ਸਾਰੇ ਵਰਗਾਂ ਦਾ ਸਮਰਥਨ ਮਿਲਿਆ ਹੈ| ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਤੰਤਰ ਦੀ ਤਾਕਤ ਇਹ ਹੈ ਕਿ ਹਰ ਨਾਗਰਿਕ ਇਸ

ਹਾਈਕੋਰਟ ਦਾ ਸਰਕਾਰ ਨੂੰ ਝਟਕਾ

ਪੰਜਾਬ ‘ਚਭਗਵੰਤ ਮਾਨ ਸਰਕਾਰ ਵੱਲੋਂ ਵੀਆਈਪੀ ਕਲਚਰ ਖਤਮ ਕਰਨ ਦੇ ਮੱਦੇਨਜ਼ਰ ਵੀਆਈਪੀ ਦੀ ਸੁਰੱਖਿਆ ਵਾਪਸੀ ਦੇ ਮੁੱਦੇ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ| ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਹੋਣ ਬਾਰੇ ਹਫਤੇ ਵਿੱਚ ਜਵਾਬ ਮੰਗਿਆ ਹੈ|
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀਆਈਪੀ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਪੂਰੀ ਤਰ੍ਹਾਂ ਲੀਕ ਹੋ ਗਈ ਸੀ, ਜਿਸ ਤੋਂ ਬਾਅਦ ਅਗਲੇ

ਦ੍ਰੋਪਦੀ ਮੁਰਮੂ ਬਣੇ ਭਾਰਤ ਦੇ 15ਵੇਂ ਰਾਸ਼ਟਰਪਤੀ

ਨਵੀਂ ਦਿੱਲੀ, 21 ਜੁਲਾਈ (ਏਜੰਸੀ)- ਦੇਸ਼ ਨੂੰ ਆਪਣਾ 15ਵਾਂ ਰਾਸ਼ਟਰਪਤੀ ਮਿਲ ਗਿਆ ਹੈ| ਦ੍ਰੋਪਦੀ ਮੁਰਮੂ ਨੇ ਤੀਜੇ ਦੌਰ ਦੀ ਗਿਣਤੀ ਦੇ ਨਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ| ਐਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਗਿਣਤੀ ਦੇ ਤੀਜੇ ਗੇੜ ਦੇ ਅੰਤ ਵਿੱਚ ਕੁੱਲ ਜਾਇਜ ਵੋਟਾਂ ਦਾ 50 ਫੀਸਦੀ ਅੰਕੜਾ ਪਾਰ ਕਰ ਲਿਆ, ਜੋ ਦੇਸ਼ ਦੀ ਅਗਲੀ ਰਾਸ਼ਟਰਪਤੀ ਬਣਨ ਲਈ ਕਾਫੀ ਹੈ| ਤੀਜੇ ਗੇੜ ਵਿੱਚ ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਮਣੀਪੁਰ, ਪੰਜਾਬ,

ਦੇਸ਼ ਦੇ 15ਵੇਂ ਰਾਸ਼ਟਰਪਤੀ ਲਈ ਪਈਆਂ ਚੋਣਾਂ, ਦ੍ਰੋਪਦੀ ਮੁਰਮੂ ਤੇ ਯਸ਼ਵੰਤ ਸਿਨਹਾ ਦਰਮਿਆਨ ਟੱਕਰ

ਨਵੀਂ ਦਿੱਲੀ, 18 ਜੁਲਾਈ (ਏਜੰਸੀ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਊਰਜਾ ਮੰਤਰੀ ਆਰਕੇ ਸਿੰਘ ਨੇ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਪੀਪੀਈ ਕਿੱਟਾਂ ਵਿੱਚ ਆਪਣੀ ਵੋਟ ਪਾਈ| ਦੋਵਾਂ ਮੰਤਰੀਆਂ ਨੂੰ ਬੈਲਟ ਬਾਕਸ ਵਿੱਚ ਵੋਟ ਪਾਉਣ ਸਮੇਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕਣਾ ਪਿਆ ਕਿਉਂਕਿ ਉਹ ਕੋਵਿਡ-19 ਸੰਕਰਮਿਤ ਹਨ| ਰਾਸ਼ਟਰਪਤੀ ਚੋਣ ਦੇ ਰਿਟਰਨਿੰਗ ਅਫਸਰ ਨੇ ਕਿਹਾ ਹੈ ਕਿ ਸੰਸਦ ਵਿੱਚ ਵੋਟ ਪਾਉਣ ਲਈ ਅਧਿਕਾਰਤ 736 ਵੋਟਰਾਂ (727 ਸੰਸਦ 

15 ਜੁਲਾਈ ਤੋਂ 18+ ਲੋਕਾਂ ਲਈ ਬੂਸਟਰ ਡੋਜ ਵੀ ਮੁਫਤ

ਨਵੀਂ ਦਿੱਲੀ, 13 ਜੁਲਾਈ (ਏਜੰਸੀ)- ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹੁਣ ਮੁਫਤ ‘ਚ ਕੋਰੋਨਾ ਦੀ ਬੂਸਟਰ ਡੋਜ ਮਿਲੇਗੀ| ਹਾਲਾਂਕਿ ਫਿਲਹਾਲ ਇਹ 75 ਦਿਨਾਂ ਲਈ ਉਪਲਬਧ ਹੋਣ ਜਾ ਰਿਹਾ ਹੈ| ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ਭਾਰਤ ਆਜਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ| ਆਜਾਦੀ ਦੇ ਅੰਮ੍ਰਿਤ ਕਾਲ ਦੇ ਮੌਕੇ ‘ਤੇ
ਇਹ ਫੈਸਲਾ ਕੀਤਾ ਗਿਆ ਹੈ ਕਿ 15 ਜੁਲਾਈ 2022 ਤੋਂ ਅਗਲੇ 75 ਦਿਨਾਂ ਤੱਕ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਮੁਫਤ ਬੂਸਟਰ ਖੁਰਾਕਾਂ ਦਿੱਤੀਆਂ

ਪੀਐੱਮ ਮੋਦੀ ਨੇ ਨਵੇਂ ਸੰਸਦ ਭਵਨ ‘ਅਸ਼ੋਕ ਸਤੰਭ’ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 11 ਜੁਲਾਈ (ਏਜੰਸੀ)- ਨਵੀਂ ਸੰਸਦ ਭਵਨ ਦੀ ਉਸਾਰੀ ਦਾ ਕੰਮ ਜੋਰਾਂ-ਸੋਰਾਂ ਨਾਲ ਚੱਲ ਰਿਹਾ ਹੈ| ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨਵੀਂ ਸੰਸਦ ਭਵਨ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਨ ਪਹੁੰਚੇ| ਇਸ ਦੌਰਾਨ ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ
ਹਰਦੀਪ ਸਿੰਘ ਪੁਰੀ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਸਨ| ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਸੰਸਦ ਦੇ ਕੰਮ ਵਿੱਚ

ਅਮਰਨਾਥ ਗੁਫਾ ਨੇੜੇ ਫੱਟਿਆ ਬੱਦਲ 15 ਲੋਕਾਂ ਦੀ ਮੌਤ, ਬਚਾਵ ਕਾਰਜ ਜਾਰੀ

ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਵਾਂਗ ਦ੍ਰੋਪਦੀ ਲਈ ਵੀ ਦੇਸ਼ ‘ਚ ਲੋਕਭਾਵਨਾਵਾਂ: ਮੋਦੀ

ਹੈਦਰਾਬਾਦ, 3 ਜੁਲਾਈ (ਏਜੰਸੀ)- ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਦੀ ਬੈਠਕ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ( ) ਨੇ ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਰਾਸ਼ਟਰਪਤੀ ਲਈ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਜੋਰਦਾਰ ਤਾਰੀਫ ਕੀਤੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਰੋਪਦੀ ਮੁਰਮੂ ਆਦਿਵਾਸੀ ਸਮਾਜ ਦੀ ਪਹਿਲੀ ਔਰਤ ਹੋਵੇਗੀ ਜੋ ਦੇਸ਼ ਦੀ ਰਾਸ਼ਟਰਪਤੀ ਬਣੇਗੀ ਅਤੇ ਇਸ ਨਾਲ ਕਬਾਇਲੀ ਸਮਾਜ ਨੂੰ ਦੇਸ ਦੀ ਮੁੱਖ ਧਾਰਾ ਨਾਲ ਜੋੜਨ ਦਾ ਵੱਡਾ 

ਮਾਨ ਸਰਕਾਰ ਵੱਲੋਂ 1,55,860 ਲੱਖ ਕਰੋੜ ਦਾ ਬਜਟ ਪੇਸ਼

ਚੰਡੀਗੜ੍ਹ, 27 ਜੂਨ (ਬਿੳੂਰੋ)- ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ 202223 ਲਈ ਸੋਮਵਾਰ ਕੁੱਲ 1,55,860 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ| ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਦੌਰਾਨ ਦੱਸਿਆ ਕਿ ਮੌਜੂਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ 14 ਫ਼ੀਸਦੀ ਵੱਧ ਹੈ| ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦਾ ਟੈਕਸ ਮਾਲੀਆਂ 72 ਫੀਸਦੀ ਤੋਂ ਘਟਕੇ 48 ਫੀਸਦੀ ਉੱਤੇ ਆ ਗਿਆ ਹੈ| ਉਨ੍ਹਾਂ ਕਿਹਾ  ਕਿ ਸਾਲ 2047 ਤੱਕ ਪੰਜਾਬ ਨੂੰ 

1 ਜੁਲਾਈ ਤੋਂ ਦਫਤਰ ‘ਚ 12 ਘੰਟੇ ਕਰਨਾ ਪੈਣਾ ਕੰਮ

ਦੇਸ਼ ਦੀ ਬਦਕਿਸਮਤੀ ਚੰਗੀਆਂ ਚੀਜਾਂ ਰਾਜਨੀਤੀ ਦੇ ਰੰਗ ‘ਚ ਫਸ ਜਾਂਦੀਆਂ : ਪੀਐਮ ਮੋਦੀ

ਨਵੀਂ ਦਿੱਲੀ, 19 ਜੂਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਪ੍ਰਗਤੀ ਮੈਦਾਨ ਵਿੱਚ ਇੰਟੈਗਰੇਟਿਡ ਟਰਾਂਜਿਟ ਕੋਰੀਡੋਰ ਪ੍ਰੋਜੈਕਟ ਦੇ ਮੁੱਖ ਸੁਰੰਗ ਅਤੇ 5 ਅੰਡਰਪਾਸ ਦਾ ਉਦਘਾਟਨ ਕੀਤਾ| ਦਿੱਲੀ ਵਾਸੀਆਂ ਨੂੰ ਇਸ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ| ਇਸ ਸੁਰੰਗ ਦੇ ਖੁੱਲ੍ਹਣ ਨਾਲ ਰਿੰਗ
ਰੋਡ ਰਾਹੀਂ ਕੇਂਦਰੀ ਦਿੱਲੀ ਆਉਣਾ ਆਸਾਨ ਹੋ ਜਾਵੇਗਾ| ਇਸ ਦੇ ਨਾਲ ਹੀ ਪੂਰਬੀ ਦਿੱਲੀ, ਨੋਇਡਾ ਅਤੇ ਗਾਜੀਆਬਾਦ ਤੋਂ ਲੋਕ ਆਸਾਨੀ ਨਾਲ ਇੰਡੀਆ ਗੇਟ ਅਤੇ 

ਦੇਸ਼ ਦੀ ਪਹਿਲੀ ਪ੍ਰਾਇਵੇਟ ਟ੍ਰੇਨ ਦੀ ਸ਼ੁਰੂਆਤ

‘ਅਗਨੀਪਥ ਯੋਜਨਾ’ ਖਿਲਾਫ ਦੇਸ਼ ਦੇ ਨੌਜਵਾਨਾਂ ਦਾ ਹਿੰਸਕ ਪ੍ਰਦਰਸ਼ਨ

ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ

ਮਾਨਸਾ, 29 ਮਈ (ਏਜੰਸੀ)- ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਦਿਨਦਿਹਾੜੇ ਕਤਲ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ 2 ਸਾਥੀ ਗੰਭੀਰ ਜ਼ਖਮੀ ਸਨ| ਜਿਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ’ਚ ਮੌਤ ਹੋ ਗਈ| ਗੋਲੀਬਾਰੀ ਵਿੱਚ ਸਿੱਧੂ ਮੂਸੇਵਾਲਾ, ਜੋ ਖੁਦ ਡਰਾਈਵਿੰਗ ਸੀਟ ‘ਤੇ ਬੈਠਾ ਸੀ, ਦੇ 7 ਗੋਲੀਆਂ ਵੱਜੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ| ਇਸ ਪੂਰੇ ਘਟਨਾਕ੍ਰਮ ’ਚ 30 ਤੋਂ 40 ਗੋਲੀਆਂ ਚੱਲੀਆਂ ਅਤੇ 3 

ਲੱਦਾਖ ਵਿੱਚ ਫੌਜ ਦਾ ਵਾਹਨ ਨਦੀ ‘ਚ ਡਿੱਗਿਆ, 7 ਦੀ ਮੌਤ

ਨਵੀਂ ਦਿੱਲੀ, 27 ਮਈ ਏਜੰਸੀ)- ਲੱਦਾਖ ਦੇ ਤੁਰਤੁਕ ਸੈਕਟਰ ‘ਚ ਇਕ ਵਾਹਨ ਹਾਦਸੇ ‘ਚ ਹੁਣ ਤੱਕ 7 ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਹੋ ਗਈ
ਹੈ, ਜਦਕਿ ਕਈ ਗੰਭੀਰ ਜਖਮੀ ਹੋਏ ਹਨ| ਨਿਊਜ ਏਜੰਸੀ ਨੇ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ
ਕਿ ਜਖਮੀਆਂ ਦੇ ਢੁੱਕਵੇਂ ਇਲਾਜ ਅਤੇ ਦੇਖਭਾਲ ਲਈ ਯਤਨ ਜਾਰੀ ਹਨ, ਇਸ ਤਹਿਤ ਹੋਰ ਵੀ ਗੰਭੀਰ ਜਖਮੀਆਂ ਨੂੰ ਭਾਰਤੀ ਹਵਾਈ ਸੈਨਾ ਰਾਹੀਂ

ਮੈਨੂੰ ਮਾਣ, ਤੇਰੀ ਕਾਰਵਾਈ ਨੇ ਮੇਰੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ: ਕੇਜਰੀਵਾਲ

ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਹੈ| ਨਾਲ ਹੀ ਪੁਲਿਸ ਨੂੰ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ| ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ| ਜੋ ਇਹ ਕੰਮ ਕਰ ਰਹੇ
ਹਨ, ਉਹ ਬਾਜ ਆ ਜਾਣ| ਉਨ੍ਹਾਂ ਕਿਹਾ ਕਿ ਮੈਂ ਕੈਬਨਿਟ ਮੰਤਰੀ ਨੂੰ ਤੁਰਤ ਅਹੁਦੇ ਤੋਂ ਬਾਹਰ ਕਰ ਰਿਹਾ ਹਾਂ| ਉਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 

ਕੇਂਦਰ ਮੁਹੱਈਆ ਕਰਵਾਏਗਾ ਸੁਰੱਖਿਆ ਬਲਾਂ ਦੀਆਂ 10 ਹੋਰ ਕੰਪਨੀਆਂ

ਨਵੀਂ ਦਿੱਲੀ, 19 ਮਈ (ਏਜੰਸੀ)- ਵੀਰਵਾਰ ਦੁਪਹਿਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਸਰਹੱਦ ਪ੍ਰਬੰਧਨ ਸੇਵਾਵਾਂ ਨੂੰ ਵਧਾਉਣ ਲਈ ਰਾਸਟਰੀ ਸੁਰੱਖਿਆ ਅਤੇ ਤਕਨਾਲੋਜੀ ਐਕਟ ਬਾਰੇ ਚਰਚਾ ਕੀਤੀ, ਬੁਨਿਆਦੀ ਢਾਂਚੇ ਦੇ ਮੁੱਦਿਆਂ ਸਮੇਤ ਹੋਰ ਮਾਮਲਿਆਂ ‘ਤੇ ਚਰਚਾ ਕੀਤੀ| ਉਨ੍ਹਾਂ ਕਿਹਾ ਕਿ  ਦਰ ਵੱਲੋਂ ਸੁਰੱਖਿਆ ਬਲਾਂ ਦੀਆਂ 10 ਹੋਰ

ਕਰਨਾਟਕਾ ਸਰਕਾਰ ਨੇ 10ਵੀਂ ਦੀ ਕਿਤਾਬ ’ਚ ਭਗਤ ਸਿੰਘ ਦੇ ਪਾਠ ਨੂੰ ਬਦਲਿਆ

ਕਰਨਾਟਕ, 17 ਮਈ (ਏਜੰਸੀ)- ਕਰਨਾਟਕ ਸਰਕਾਰ ਵੱਲੋਂ 10ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਭਗਤ ਸਿੰਘ ਬਾਰੇ ਪਾਠ ਹਟਾਉਣ ਦੇ ਫੈਸਲੇ ਤੋਂ ਵਿਦਿਆਰਥੀ ਜਥੇਬੰਦੀਆਂ ਗੁੱਸੇ ਵਿੱਚ ਹਨ| ਉਨ੍ਹਾਂ ਦੇ ਗੁੱਸੇ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਭਗਤ ਸਿੰਘ ਦੇ ਪਾਠ ਦੀ ਥਾਂ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦੇ ਭਾਸ਼ਣ ਨੂੰ 10ਵੀਂ ਜਮਾਤ ਦੀ ਅਪਡੇਟ ਕੀਤੀ ਕੰਨੜ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਸੀ| ਆਲ-ਇੰਡੀਆ ਡੈਮੋਕਰੇਟਿਕ ਸਟੂਡੈਂਟਸ

ਭਾਰਤ ਨੇ ਪਹਿਲੀ ਵਾਰ ਜਿੱਤੀ ਥਾਮਸ ਕੱਪ ਟਰਾਫੀ

ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ| ਉਨ੍ਹਾਂ ਨੇ ਫਾਈਨਲ ‘ਚ ਮਜਬੂਤ ਇੰਡੋਨੇਸ਼ਿਆਈ ਟੀਮ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ
ਥਾਮਸ ਕੱਪ ਦਾ ਖਿਤਾਬ ਜਿੱਤਿਆ ਹੈ| ਇਸ ਜਿੱਤ ਤੋਂ ਬਾਅਦ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਰਸ਼ ਬੈਡਮਿੰਟਨ ਟੀਮ ਦੀ ਤਾਰੀਫ ਕੀਤੀ ਹੈ ਤੇ
ਉਨ੍ਹਾਂ ਨੂੰ ਵਧਾਈ ਦਿੱਤੀ ਹੈ| ਪੁਰਸ਼ ਬੈਡਮਿੰਟਨ ਟੀਮ ਦੀ ਇਸ ਜਿੱਤ ਤੋਂ ਬਾਅਦ ਪੀਐਮ ਮੋਦੀ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਤੇ ਟਵੀਟ ਕੀਤਾ| ‘ਭਾਰਤੀ ਬੈਡਮਿੰਟਨ  

ਦੋ ਵਾਰੀ ਪੀਐੱਮ ਬਣਨਾ ਜ਼ਿਆਦਾ ਨਹੀਂ, ਮੈਂ ਦੂਜੀ ਧਾਤ ਦਾ ਬਣਿਆ ਹਾਂ : ਪੀਐੱਮ ਮੋਦੀ

ਨਵੀਂ ਦਿੱਲੀ, 13 ਮਈ (ਏਜੰਸੀ)- ਗੁਜਰਾਤ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਜੇ ਸੁਸਤ ਹੋਣ ਵਾਲੇ ਨਹੀਂ ਹਨ| ਉਹ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ| ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਵਿਅਕਤੀ ਲਈ ਦੋ ਵਾਰ ਪ੍ਰਧਾਨ ਮੰਤਰੀ ਬਣਨਾ ਹੀ ਕਾਫੀ ਹੈ| ਪਰ ਮੈਂ ਕਿਸੇ ਹੋਰ ਧਾਤ ਦਾ ਬਣਿਆ ਹਾਂ|

8 ਸਾਲ ਦੇ ਉੱਚੇ ਪੱਧਰ ‘ਤੇ ਪ੍ਰਚੂਨ ਮਹਿੰਗਾਈ, ਅਪ੍ਰੈਲ ‘ਚ ਪਹੁੰਚ ਗਈ ਰਿਕਾਰਡ 7.79%

ਨਵੀਂ ਦਿੱਲੀ, 13 ਮਈ (ਏਜੰਸੀ)- ਅਪਰੈਲ ਵਿੱਚ ਪੈਟਰੋਲ-ਡੀਜਲ, ਐਲਪੀਜੀ, ਘਰੇਲੂ ਕੁਦਰਤੀ ਗੈਸ, ਸੀਐਨਜੀ, ਪੀਐਨਜੀ ਦੀਆਂ ਕੀਮਤਾਂ ਵਿੱਚ ਬੇਤਹਾਸਾ ਵਾਧਾ ਹੋਇਆ ਸੀ| ਇਸ ਨਾਲ ਇਹ ਡਰ ਪੈਦਾ ਹੋ ਗਿਆ ਕਿ ਕੀਮਤਾਂ ਵਧਣ ਨਾਲ ਮਹਿੰਗਾਈ ਵਧ ਸਕਦੀ ਹੈ| ਇਹ ਖਦਸਾ ਵੀਰਵਾਰ ਨੂੰ ਪੂਰੀ ਤਰ੍ਹਾਂ ਸੱਚ ਸਾਬਤ ਹੋਇਆ ਜਦੋਂ ਸਰਕਾਰ ਵੱਲੋਂ ਅਪ੍ਰੈਲ 2022 ਲਈ ਪ੍ਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਗਏ| ਵੀਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਖਪਤਕਾਰ

ਮੁੱਖਮੰਤਰੀ ਭਗਵੰਤ ਮਾਨ ਨੇ 2373 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ/ਜਲੰਧਰ, 11 ਮਈ (ਗੁਰਪ੍ਰੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਸੂਬਾ ਸਰਕਾਰ ਦਾ ਸਾਥ ਦੇਣ ਲਈ ਆਖਿਆ ਕਿਉਂਕਿ ਉਨ੍ਹਾਂ ਦੀ ਸਰਕਾਰ ਭਰਤੀ ਪ੍ਰਕਿਰਿਆ ਸਬੰਧੀ ਲੋੜੀਂਦੇ ਕਾਰਜਾਂ ਨੂੰ ਪੂਰਾ ਕਰਨ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ
ਬਣਾਇਆ ਜਾ ਸਕੇ ਕਿ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਵਿਚ ਕਿਸੇ ਤਰ੍ਹਾਂ ਦੀ ਕਾਨੂੰਨੀ ਅੜਚਣ ਪੈਦਾ ਨਾ ਹੋ ਸਕੇ| ਇੱਥੇ ਮਿਉਂਸਪਲ ਭਵਨ ਵਿਖੇ 26754 

ਦੇਸ਼ ਧ੍ਰੋਹ ‘ਚ ਨਹੀਂ ਦਰਜ ਹੋਵੇਗਾ ਕੋਈ ਨਵਾਂ ਕੇਸ, ਜੇਲ੍ਹ ‘ਚ ਬੰਦ ਲੋਕ ਮੰਗ ਸਕਣਗੇ ਜਮਾਨਤ : ਸੁਪਰੀਮ ਕੋਰਟ

ਨਵੀਂ ਦਿੱਲੀ, 11 ਮਈ (ਏਜੰਸੀ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦੇਸ਼ਧ੍ਰੋਹ ਕਾਨੂੰਨ ‘ਤੇ ਅੰਤ੍ਰਿਮ ਰੋਕ ਲਾ ਦਿੱਤੀ ਹੈ| ਪਿਛਲੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਹ ਇਸ ਮਾਮਲੇ ‘ਤੇ ਵਿਚਾਰ ਕਰੇਗੀ| ਅੱਜ ਹੋਈ ਸੁਣਵਾਈ ਦੌਰਾਨ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਐਸਪੀ ਰੈਂਕ ਦੇ ਅਧਿਕਾਰੀ ਨੂੰ ਦੇਸ ਧ੍ਰੋਹ ਨਾਲ ਸਬੰਧਤ ਕੇਸ ਦਰਜ ਕਰਨ ਦੀ ਜਿੰਮੇਵਾਰੀ ਤੇ ਜਮਾਨਤ ਪਟੀਸ਼ਨਾਂ ਦੀ ਸੁਣਵਾਈ ਤੇਜੀ ਨਾਲ ਕੀਤੀ ਜਾ ਸਕਦੀ ਹੈ| ਸੁਣਵਾਈ ਦੌਰਾਨ ਕੇਂਦਰ ਨੇ ਇਹ ਵੀ 

ਰੁਪਇਆ ਡਾਲਰ ਦੇ ਮੁਕਾਬਲੇ 77 ਰੁਪਏ ਤੋਂ ਪਾਰ

9 ਮਈ (ਏਜੰਸੀ)- ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਿਆ| ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਘਰੇਲੂ ਰੰਸੀ 77.28 ਪ੍ਰਤੀ ਡਾਲਰ ‘ਤੇ ਕਾਰੋਬਾਰ ਕਰ ਰਹੀ ਸੀ| ਇਹ 76.93 ਦੇ ਪਿਛਲੇ ਬੰਦ ਦੇ ਮੁਕਾਬਲੇ 0.48 ਫੀਸਦੀ ਘੱਟ ਸੀ| ਰੁਪਿਆ 77.06 ‘ਤੇ ਖੁੱਲ੍ਹਿਆ ਅਤੇ
77.31 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਛੂਹ ਗਿਆ| ਪਿਛਲੀ ਵਾਰ 7 ਮਾਰਚ 20

ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ‘ਤੇ ਕਿਡਨੈਪਿੰਗ ਦਾ ਮਾਮਲਾ ਕੀਤਾ ਦਰਜ

ਨਵੀਂ ਦਿੱਲੀ, 6 ਮਈ (ਏਜੰਸੀ)- ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ| ਭਾਜਪਾ ਆਗੂ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਖਿਲਾਫ ਕਿਡਨੈਪਿੰਗ ਦਾ ਕੇਸ ਦਰਜ ਕੀਤਾ ਹੈ| ਇਹ ਕੇਸ ਤਜਿੰਦਰ ਦੇ ਪਿਤਾ ਨੇ ਦਿੱਲੀ ਦੇ ਜਨਕਪੁਰੀ ਥਾਣੇ ਵਿੱਚ ਕਰਵਾਇਆ ਹੈ| ਬੱਗਾ ਦੀ ਗ੍ਰਿਫਤਾਰੀ ਉਤੇ ਭਾਜਪਾ ਵਰਕਰਾਂ ਭੜਕ ਗਏ ਹਨ ਤੇ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ| ਪੰਜਾਬ ਪੁਲਿਸ 

ਪੁਲਿਸ ਵੱਲੋਂ ਸਿਮਰਜੀਤ ਬੈਂਸ ਸਣੇ ਕੁਝ ਹੋਰਾਂ ਦੇ ਪੋਸਟਰ ਭਗੌੜੇ ਵਜੋਂ ਜਾਰੀ

ਲੁਧਿਆਣਾ : ਪੁਲਿਸ ਨੇ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਣੇ ਕੁਝ ਹੋਰਾਂ ਦੇ ਭਗੌੜੇ ਵਜੋਂ ਪੋਸਟਰ ਜਾਰੀ ਕੀਤੇ ਹਨ| ਲੁਧਿਆਣਾ ਪੁਲਿਸ ਥਾਣੇ ਤੇ ਬੈਂਸ ਦੇ ਘਰ ਅੱਗੇ ਇਹ ਪੋਸਟਰ ਲਾਏ ਗਏ ਹਨ| ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਬਲਾਤਕਾਰ ਮਾਮਲੇ ਨੂੰ ਲੈ ਕੇ ਕਈ
ਵਾਰ ਅਦਾਲਤ ਵਿੱਚ ਨਹੀਂ ਪਹੁੰਚੇ| ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਸਿਮਰਜੀਤ 

ਪੰਜਾਬ ਦੀ ਧਰਤੀ ‘ਤੇ ਕੁਝ ਵੀ ਬੀਜਿਆ ਜਾ ਸਕਦਾ ਪਰ ਨਫਰਤ ਨਹੀਂ : ਭਗਵੰਤ ਮਾਨ

ਚੰਡੀਗੜ੍ਹ, 3 ਮਈ (ਏਜੰਸੀ)- ਸੂਬੇ ਦੀ ਅਮਨਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ
ਪੰਜਾਬ ਦੀ ਉਪਜਾਊ ਧਰਤੀ ‘ਤੇ ਕੁਝ ਵੀ ਬੀਜਿਆ ਜਾ ਸਕਦਾ ਹੈ ਪਰ ਨਫਰਤ ਦੇ ਬੀਜ ਨਹੀਂ| ਸੂਬੇ ਦੇ ਲੋਕਾਂ ਵਿੱਚ ਮਜਬੂਤ ਸਮਾਜਿਕ ਸਾਂਝ ਨੂੰ ਕਮਜੋਰ ਕਰਨ 

ਪਟਿਆਲਾ ਹਿੰਸਾ ਮਾਮਲੇ ‘ਚ ਪਰਵਾਨਾ ਦਾ ਚਾਰ ਦਿਨਾਂ ਪੁਲਿਸ ਰਿਮਾਂਡ

1 ਮਈ (ਬਿੳੂਰੋ)- ਅਦਾਲਤ ਨੇ ਪਟਿਆਲਾ ਹਿੰਸਾ ਮਾਮਲੇ ਵਿੱਚ ਮਾਸਟਰਮਾਈਂਡ ਮੰਨੇ ਜਾ ਰਹੇ ਬਰਜਿੰਦਰ ਸਿੰਘ ਪਰਵਾਨਾ ਦਾ ਚਾਰ
ਰੋਜਾ ਪੁਲਿਸ ਰਿਮਾਂਡ ਦਿੱਤਾ ਹੈ| ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ| ਪਰਵਾਨਾ ਨੂੰ ਪਟਿਆਲਾ ਪੁਲਿਸ ਨੇ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ| ਪੁਲਿਸ ਮੁਤਾਬਕ
ਬਰਜਿੰਦਰ ਪਰਵਾਨਾ ਦੇ ਭੜਕਾਉਣ ਉੱਪਰ ਹੀ ਖਾਲਿਸਤਾਨੀ ਦੇ ਸਮਰਥਨ ਵਿੱਚ ਮਾਰਚ ਕੱਢਿਆ ਗਿਆ ਸੀ|

ਪੰਜਾਬ ਦੇ ਵਿਧਾਇਕ ਹੁਣ ਖੁਦ ਅਦਾ ਕਰੇਗਾ ਇੰਨਕਮ ਟੈਕਸ

ਚੰਡੀਗੜ੍ਹ, 1 ਮਈ (ਬਿੳੂਰੋ)- ਪੰਜਾਬ ਦੇ 117 ਵਿਧਾਇਕਾਂ ਨੂੰ ਹੁਣ ਆਪਣੀ ਜੇਬ ‘ਚੋਂ ਟੈਕਸ ਅਦਾ ਕਰਨਾ ਪਵੇਗਾ| ਇਸ ਦਾ ਐਲਾਨ ਭਗਵੰਤ ਮਾਨ ਭਲਕੇ ਕਰਨਗੇ| ਪੰਜਾਬ ‘ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਵਿਧਾਇਕਾਂ ਦਾ ਟੈਕਸ ਸਰਕਾਰ ਭਰਦੀ ਸੀ| ਇਸ ਤੋਂ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦਾ ਐਲਾਨ ਕਰ ਚੁੱਕੀ ਹੈ| ਦੱਸ ਦਈਏ ਕਿ ਕਾਂਗਰਸ ਸਰਕਾਰ ਵੇਲੇ 117 ਵਿੱਚੋਂ 93 ਵਿਧਾਇਕਾਂ ਦਾ ਆਮਦਨ ਟੈਕਸ ਸਰਕਾਰ ਅਦਾ ਕਰ ਰਹੀ ਸੀ| ਸਰਕਾਰ 

ਪਟਿਆਲੇ ਭਿੜੀਆਂ ਦੋ ਧਿਰਾਂ, ਡੀਸੀ ਨੇ ਕਰਫਿਊ ਦੇ ਦਿੱਤੇ ਨਿਰਦੇਸ਼

ਪਟਿਆਲਾ, 29 ਅਪੈ੍ਰਲ (ਏਜੰਸੀ)- ਪਟਿਆਲਾ ਵਿੱਚ ਹਿੰਦੂ ਸੰਗਠਨਾਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਝੜਪ ਨਾਲ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਹੈ| ਹਾਲਾਂਕਿ ਪੁਲਿਸ ਵੱਲੋਂ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਪਰ ਸੀਐੱਮ ਭਗਵੰਤ ਮਾਨ ਵੱਲੋਂ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ| ਇਸ ਘਟਨਾ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ| ਜਿਸ ਵਿੱਚ ਡੀਜੀਪੀ ਵੀਕੇ ਭਾਵਰਾ ਸਮੇਤ ਕਾਨੂੰਨ ਵਿਵਸਥਾ ਨਾਲ ਸਬੰਧਤ ਸਾਰੇ ਸੀਨੀਅਰ 

ਸਿੱਖ ਸਮਾਜ ਨੇ ਭਾਰਤ ਤੇ ਦੂਜੇ ਦੇਸ਼ਾਂ ਦੇ ਰਿਸ਼ਤੇ ‘ਚ ਮਜਬੂਤ ਕੜੀ ਦਾ ਕੀਤਾ ਕੰਮ

ਨਵੀਂ ਦਿੱਲੀ, 29 ਅਪੈ੍ਰਲ (ਏਜੰਸੀ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਸਿੱਖ ਵਫਦ ਦੀ ਮੇਜਬਾਨੀ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ| ਇਵੈਂਟ ਦੀਆਂ ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਲਾਲ ਪੱਗ ਬੰਨ੍ਹਦੇ ਹੋਏ ਦੇਖੇ ਗਏ| ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਉਹਨਾਂ ਨਾਲ ਸਟੇਜ ‘ਤੇ ਮੌਜੂਦ ਰਹੇ| ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ

ਬਿਜਲੀ ਸੰਕਟ ਵੱਲ ਵਧ ਰਿਹਾ ਪੰਜਾਬ, ਕੋਲੇ ਦੀ ਕਮੀ ਕਰਕੇ ਕਈ ਯੂਨਿਟ ਹੋਏ ਬੰਦ

ਚੰਡੀਗੜ੍ਹ, 28 ਅਪ੍ਰੈਲ (ਬਿੳੂਰੋ)- ਇੱਕ ਤਾਂ ਗਰਮੀ ਦਾ ਕਹਿਰ ਦੂਜਾ ਪਿਛਲੇ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਵੱਡੇ-ਵੱਡੇ ਬਿਜਲੀ ਕੱਟਾਂ ਨੇ ਲੋਕਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਰੱਖੀ ਹੈ| ਕੋਲੇ ਦੀ ਕਮੀ ਕਰਕੇ ਪੰਜਾਬ ਬਿਜਲੀ ਸੰਕਟ ਵੱਲ ਵੱਧ ਰਿਹਾ ਹੈ| ਰੋਪੜ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੀਆਂ 2-2 ਯੂਨਿਟ ਬੰਦ ਹੋ ਗਏ ਹਨ| ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੀ ਇੱਕ ਯੂਨਿਟ 

ਵਿਦੇਸ਼ ਸ਼ਿਫਟ ਹੋਵੇਗਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਪਰਿਵਾਰ : ਸੂਤਰ

30 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ

ਚੰਡੀਗੜ੍ਹ ਦੇ ਮੁਲਾਜਮਾਂ ਹੁਣ ਕੇਂਦਰ ਦੇ ਨਿਯਮਾਂ ਹੇਠ ਕਰਨਗੇ ਨੌਕਰੀ

123
Advertisement