ਮੁੰਬਈ, 20 ਅਕਤੂਬਰ (ਏਜੰਸੀ) : ਵਿਸ਼ੇਸ਼ ਅਦਾਲਤ ਨੇ ਕਰੂਜ ’ਤੇ ਨਸ਼ੀਲੇ ਪਦਾਰਥ ਜਬਤ ਕਰਨ ਦੇ ਮਾਮਲੇ ਵਿੱਚ ਅਦਾਕਾਰ ਸ਼ਾਹਰੁਖ ਖਾਨ
ਦੇ ਪੁੱਤ ਆਰੀਅਨ ਖਾਨ ਨੂੰ ਜਮਾਨਤ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ| ਆਰੀਅਨ ਖਾਨ ਪਿਛਲੇ 13 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ
ਬੰਦ ਹੈ| ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ| ਜਦੋਂ ਫੈਸਲਾ ਆਇਆ ਤਾਂ ਆਰੀਅਨ ਖਾਨ ਦੇ ਨਾਲ ਹੀ ਅਰਬਾਜ ਮਰਚੈਂਟ ਤੇ ਮੁਨਮੁਨ ਧਾਮਿਕਾ ਨੂੰ ਵੱਡਾ ਝਟਕਾ ਲੱਗਾ| ਆਰੀਅਨ ਦੇ ਵਕੀਲਾਂ ਕੋਲ ਹੁਣ ਇਸ ਮਾਮਲੇ ਵਿੱਚ ਹਾਈ ਕੋਰਟ ਜਾਣ ਦਾ ਵਿਕਲਪ ਹੈ| ਅਦਾਲਤ ਦੇ ਫੈਸਲੇ ਤੋਂ ਬਾਅਦ ਆਰੀਅਨ ਖਾਨ ਦੇ ਵਕੀਲਾਂ ਨੇ ਕਿਹਾ ਕਿ ਅਸੀਂ ਹੁਣ ਜਮਾਨਤ ਲਈ ਹਾਈਕੋਰਟ ਤੱਕ ਪਹੁੰਚ ਕਰਾਂਗੇ| ਉਨ੍ਹਾਂ ਕਿਹਾ ਕਿ ਜੇ ਤੁਸੀਂ ਅੱਜ ਨਹੀਂ ਜਾ ਸਕੇ, ਤਾਂ ਕੱਲ੍ਹ ਜਾਵਾਂਗੇ| ਵਕੀਲ ਨੇ ਕਿਹਾ ਕਿਉਮੀਦ ਹੈ ਕਿ ਅਸੀਂ ਹਾਈਕੋਰਟ ਹੱਕ ਵਿੱਚ ਫੈਸਲਾ ਮਿਲੇਗਾ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਹਾਈਕੋਰਟ ਨੇ ਅਜਿਹੇ ਮਾਮਲਿਆਂ ਵਿੱਚ ਜਮਾਨਤਦਿੱਤੀ ਹੈ| ਦੱਸ ਦਈਏ ਕਿ ਆਰੀਅਨ ਨੂੰ ਐਨਸੀਬੀ ਨੇ 2 ਅਕਤੂਬਰ ਦੀ ਰਾਤ ‘ਕੋਰਡੇਲੀਆ ਦ ਇੰਪ੍ਰੈਸ’ ਨਾਂ ਦੇ ਕਰੂਜ ਤੋਂ ਗ੍ਰਿਫਤਾਰ ਕੀਤਾ ਸੀ|