ਪਾਕਿਸਤਾਨ ਦੀ ਇੱਕ ਮਾਡਲ ਵੱਲੋਂ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ਵਿੱਚ ‘ਨੰਗੇ ਸਿਰ’ ਪੋਜ ਦੇਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ| ਮੀਡੀਆ ਰਿਪੋਰਟ ਮੁਤਾਬਿਕ ਪਾਕਿਸਤਾਨ ‘ਚ ‘ਮੰਨਤ’ ਨਾਂ ਦਾ ਇਕ ਰੈਡੀ-ਟੂ-ਵੇਅਰ ਔਰਤਾਂ ਦਾ ਆਨਲਾਈਨ ਕੱਪੜਿਆਂ ਦਾ ਸਟੋਰ ਚਲਾਉਣ ਵਾਲੀ ਔਰਤ ਨੇ ਹਾਲ ਹੀ ‘ਚ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ‘ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ‘ਚ ਮਾਡਲ ਨੇ ਨੰਗੇ ਸਿਰ ਆਪਣੀ ਪਿੱਠ ਗੁਰਦੁਆਰੇ ਨਾਲ ਪੋਜ ਦਿੱਤੀ ਸੀ|