ਲੁਧਿਆਣਾ, 20 ਜੂਨ (ਬਿੳੂਰੋ)- ਬੈਂਕ ਆਫ ਇੰਡੀਆ ਨੇ ਕੋਵਿਡ-19 ਮਹਾਂਮਾਰੀ ਅਤੇ ਕਿਸੇ ਹੋਰ ਕਾਰਨ ਤੋਂ ਪ੍ਰਭਾਵਿਤ ਕਰਜਦਾਰਾਂ ਨੂੰ ਇਕ ਮੁਸ਼ਤ ਸਮਾਧਾਨ ਦੀ ਰਾਹਤ ਦਿੱਤੀ ਹੈ| ਸਮਝੌਤਾ ਯੋਜਨਾ ਤਹਿਤ ਰਾਹਤ ਪ੍ਰਦਾਨ ਕਰਨ ਦੇ ਮਕਸਦ ਨਾਲ 21.05.2022 ਤੋਂ 26.05.2022 ਤੱਕ ‘ਸ਼ਾਖਾ ਅਦਾਲਤ’ ਮੁਹਿੰਮ ਆਲ ਇੰਡੀਆ ਪੱਧਰ ‘ਤੇ ਚਲਾਈ ਗਈ ਸੀ ਜਿੱਥੇ ਵਿਸ਼ੇਸ਼ ਤੌਰ ‘ਤੇ ਖੇਤੀਬਾੜੀ, ਐਮ.ਐਸ.ਐਮ.ਈ. 5 ਕਰੋੜ ਰੁਪਏ ਤੋਂ ਘੱਟ ਦੇ ਬਕਾਇਆ ਕਰਜੇ ਵਾਲੇ ਪ੍ਰਚੂਨ ਅਤੇ ਨਿੱਜੀ ਕਰਜੇ ਵਾਲੇ ਛੋਟੇ ਕਰਜਦਾਰ ਸਨ| ਚੰਗੇ ਹੁੰਗਾਰੇ ਦੇ ਮੱਦੇਨਜਰ ਬੈਂਕ ਆਫ ਇੰਡੀਆ ਨੇ 21 ਜੂਨ ਤੋਂ 28 ਜੂਨ ਤੱਕ ਬ੍ਰਾਂਚ ਕੋਰਟ ਨੇ ਇਸ ਸਬੰਧੀ ਫਿਰ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਰਾਹੀਂ ਉਨ੍ਹਾਂ ਬੈਂਕਾਂ ਦੇ ਕਰਜਦਾਰਾਂ ਨੂੰ ਇੱਕ ਹੋਰ ਮੌਕਾ ਮਿਲੇਗਾ, ਜੋ ਪਿਛਲੇ ਸਮੇਂ ਵਿੱਚ ਇਸ ਸਕੀਮ ਦਾ ਲਾਭ ਨਹੀਂ ਲੈ ਸਕੇ, ਇਸ ਦਾ ਲਾਭ ਉਠਾ ਕੇ ਕਰਜੇ ਤੋਂ ਮੁਕਤ ਹੋ ਜਾਣ| ਇਸ ਦੇ ਲਈ ਉਨ੍ਹਾਂ ਨੂੰ ਆਪਣੀ ਬੈਂਕ ਆਫ ਇੰਡੀਆ ਦੀ ਬ੍ਰਾਂਚ ਨਾਲ ਸੰਪਰਕ ਕਰਨਾ ਹੋਵੇਗਾ|