ਚੰਡੀਗੜ੍ਹ, 23 ਜੂਨ (ਬਿੳੂਰੋ)- ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਹਨ| ਪੰਜਾਬ
ਪੁਲਿਸ ਦੇ ਏਜੀਟੀਐਫ ਚੀਫ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਦੋ ਕਾਤਲ ਦੇਸ਼ ਛੱਡ ਕੇ ਫਰਾਰ ਹੋ ਗਏ ਹਨ| ਉਨ੍ਹਾਂ ਦੱਸਿਆ ਕਿ ਸਚਿਨ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਫਰਜੀ ਪਾਸਪੋਰਟ ਬਣਾ ਕੇ ਫਰਾਰ ਹੋ ਚੁੱਕੇ ਹਨ| ਸਚਿਨ ਬਿਸ਼ਨੋਈ ਨੇ ਤਿਲਕ ਰਾਜ ਦੇ ਨਾਂ ਉਤੇ ਸਪੋਰਟ ਬਣਵਾਇਆ ਸੀ ਅਤੇ
ਅਨਮੋਲ ਬਿਸ਼ਨੋਈ ਨੇ ਭਾਨੂੰ ਪ੍ਰਤਾਪ ਦੇ ਨਾਂ ਉਤੇ ਪਾਸਪੋਰਟ ਬਣਵਾਇਆ ਸੀ| ਇਹ ਦੋਵੇਂ ਅਪ੍ਰੈਲ ਵਿੱਚ ਹੀ ਦੇਸ਼ ਛੱਡ ਕੇ ਫਰਾਰ ਹੋ ਗਏ ਸਨ| ਸਚਿਨ
ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸਿੱਧੂ ਸੂਮੇਵਾਲਾ ਨੂੰ ਗੋਲੀਆਂ ਮਾਰੀਆਂ ਸਨ, ਉਸ ਵਿੱਚ ਕੋਈ ਸਚਾਈ ਨਹੀਂ ਸੀ| ਇਹ ਪੂਰੀ ਜਾਂਚ ਨੂੰ
ਭਟਕਾਉਣ ਲਈ ਗਲਤ ਸੂਚਨਾ
ਦਿੱਤੀ ਸੀ| ਪੰਜਾਬ ਪੁਲਿਸ ਦੇ
ਏਜੀਟੀਐਫ ਚੀਫ ਨੇ ਦੱਸਿਆ ਕਿ
ਹੁਣ ਤੱਕ ਸਿੱਧੂ ਮੂਸੇਵਾਲਾ ਕਤਲ
ਮਾਮਲੇ ‘ਚ 13 ਗ੍ਰਿਫ਼ਤਾਰੀਆਂ ਹੋ
ਚੁੱਕੀਆਂ ਹਨ ਤੇ ਅੱਜ ਵੀ ਇਕ ਹੋਰ
ਗ੍ਰਿਫ਼ਤਾਰੀ ਹੋਈ ਹੈ| ਸਾਰੀ ਸਾਜਿਸ਼
ਪਿੱਛੇ ਲਾਰੈਂਸ ਬਿਸ਼ਨੋਈ ਮਾਸਟਰ
ਮਾਈਂਡ ਹੈ ਅਤੇ ਉਸ ਨੇ ਗੋਲਡੀ
ਬਰਾੜ ਨਾਲ ਮਿਲ ਕੇ ਸਾਜਿਸ਼ ਰਚੀ
ਸੀ| ਇਸ ਕਤਲ ‘ਚ ਏ.ਕੇ. ਸੀਰੀਜ਼
ਹਥਿਆਰ ਵਰਤੇ ਗਏ ਹਨ|