ਚੰਡੀਗੜ੍ਹ, 27 ਜੂਨ (ਬਿੳੂਰੋ)- ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ 202223 ਲਈ ਸੋਮਵਾਰ ਕੁੱਲ 1,55,860 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ| ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਦੌਰਾਨ ਦੱਸਿਆ ਕਿ ਮੌਜੂਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ 14 ਫ਼ੀਸਦੀ ਵੱਧ ਹੈ| ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦਾ ਟੈਕਸ ਮਾਲੀਆਂ 72 ਫੀਸਦੀ ਤੋਂ ਘਟਕੇ 48 ਫੀਸਦੀ ਉੱਤੇ ਆ ਗਿਆ ਹੈ| ਉਨ੍ਹਾਂ ਕਿਹਾ ਕਿ ਸਾਲ 2047 ਤੱਕ ਪੰਜਾਬ ਨੂੰ ਦੇਸ ਦਾ ਸਿੱਖਿਆ ਵਿੱਚ ਮੋਹਰੀ ਸੂਬਾ ਬਣਾਉਣਾ ਜਿਸ ਲਈ ਕਈ ਅਹਿਮ ਸੁਧਾਰ ਕੀਤੇ ਜਾ ਰਹੇ ਹਨ| ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ| ਬਾਅਦ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ 1 ਜੁਲਾਈ ਤੋਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ|
ਇਸ ਤੋਂ ਇਲਾਵਾ ਬਜਟ ‘ਚ ਇਹ ਵੀ ਕਿਹਾ ਜਾ
ਰਿਹਾ ਹੈ ਕਿ ਜਨਤਾ ‘ਤੇ ਕੋਈ ਟੈਕਸ ਨਾ ਲਗਾਇਆ
ਜਾਵੇ| ਭਗਵੰਤ ਮਾਨ ਵੱਲੋਂ ਬਜਟ ‘ਚ ਸਿੱਖਿਆ ‘ਤੇ
ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ| ਜਿਕਰਯੋਗ
ਹੈ ਕਿ ਸੱਤਾ ‘ਚ ਆਉਣ ਤੋਂ ਬਾਅਦ ‘ਆਪ’
ਆਗੂਆਂ ਨੇ ਪੰਜਾਬ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ
ਨੂੰ ਮਜਬੂਤ ਕਰਨ ਲਈ ਦਿੱਲੀ ਦੇ ਸਰਕਾਰੀ ਸਕੂਲਾਂ
ਦਾ ਦੌਰਾ ਵੀ ਕੀਤਾ ਹੈ| ਇਸ ਤੋਂ ਇਲਾਵਾ ਸਰਕਾਰ
ਨੇ ਪੰਜਾਬ ਭਰ ਵਿੱਚ 16000 ਮੁਹੱਲਾ ਕਲੀਨਿਕ
ਖੋਲ੍ਹਣ ਦਾ ਵੀ ਵਾਅਦਾ ਕੀਤਾ ਹੈ|
ਇਸ ਵਾਰ ਹਾਊਸ ‘ਚ ਪੇਪਰ ਰਹਿਤ ਬਜਟ ਪੇਸ਼
ਕੀਤਾ ਜਾਵੇਗਾ| ਸਾਰੇ ਬਜਟ ਦਸਤਾਵੇਜ ਇੱਕ
ਮੋਬਾਈਲ ਐਪਲੀਕੇਸ਼ਨ ‘ਤੇ ਅਪਲੋਡ ਕੀਤੇ ਗਏ
ਹਨ| ਇਸ ਨੂੰ ਵਿਭਾਗ ਵੱਲੋਂ ਵਿਕਸਤ ਕੀਤਾ ਜਾ
ਰਿਹਾ ਹੈ| ਕਿਸੇ ਵੀ ਬਜਟ ਦਸਤਾਵੇਜਾਂ ਦੀਆਂ
ਕਾਗਜੀ ਕਾਪੀਆਂ ਸਦਨ ਵਿੱਚ ਮੈਂਬਰਾਂ ਨੂੰ ਨਹੀਂ
ਵੰਡੀਆਂ ਜਾਣਗੀਆਂ| ਵਿਧਾਨ ਸਭਾ ਸਕੱਤਰੇਤ ਦੇ
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ
ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਹਾਈ ਸਪੀਡ
ਇੰਟਰਨੈੱਟ ਦੀ ਸਹੂਲਤ ਮੁਹੱਈਆ ਕਰਵਾਈ ਜਾ
ਰਹੀ ਹੈ ਤਾਂ ਜੋ ਉਹ ਐਪਲੀਕੇਸ਼ਨ ਨੂੰ ਡਾਊਨਲੋਡ
ਕਰਕੇ ਆਨਲਾਈਨ ਪੜ੍ਹ ਸਕਣ|
ਵਿਧਾਨ ਸਭਾ ਜੀਰੋ ਆਵਰ ਨੂੰ ਨਿਯਮਤ
ਕਰਨ ਦੀ ਵੀ ਸੰਭਾਵਨਾ ਹੈ| ਇਸ ਦੌਰਾਨ ਸਰਕਾਰ
ਨੂੰ ਮੈਂਬਰਾਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਦਾ
ਜਵਾਬ ਦੇਣਾ ਹੋਵੇਗਾ| ਸਰਕਾਰ ਨੇ ਸੈਸ਼ਨ ਦੇ ਏਜੰਡੇ
ਵਿੱਚ 30 ਜੂਨ ਨੂੰ ਖਤਮ ਹੋਣ ਵਾਲੇ ਸਦਨ ਦੇ
ਸੈਸ਼ਨ ਦੀ ਦੋਹਰੀ ਬੈਠਕ ਦਾ ਪ੍ਰਸਤਾਵ ਰੱਖਿਆ ਹੈ|
ਸਦਨ ‘ਚ ਬਜਟ ਦੇ ਮੇਜ ‘ਤੇ ਰੱਖੇ ਜਾਣ ਤੋਂ
ਇਲਾਵਾ ਹੰਗਾਮਾ ਹੋਣ ਦੀ ਵੀ ਸੰਭਾਵਨਾ ਹੈ| ਹਾਲ
ਹੀ ਵਿੱਚ ਹੋਈਆਂ ਲੋਕ ਸਭਾ ਉਪ ਚੋਣਾਂ ਵਿੱਚ
‘ਆਪ’ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ
ਸੀ| ਇਸ ਲਈ ਵਿਰੋਧੀ ਧਿਰ ਵੱਲੋਂ ਸੱਤਾਧਾਰੀ
ਧਿਰ ‘ਤੇ ਹਮਲੇ ਕੀਤੇ ਜਾਣ ਦੀ ਸੰਭਾਵਨਾ ਹੈ|