ਚੰਡੀਗੜ੍ਹ, 28 ਜੂਨ (ਏਜੰਸੀ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ| ਬੋਰਡ ਵੱਲੋਂ ਜਾਰੀ ਨਤੀਜਿਆਂ ਵਿੱਚ ਕੁੱਲ 96.96 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ| ਜਾਰੀ ਨਤੀਜਿਆਂ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆ ਦਾ ਦਬਦਬਾ ਰਿਹਾ| ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਪਹਿਲੇ ਸਥਾਨ ਮੱਲਿਆ| ਪੰਜਾਬ ਬੋਰਡ ਵੱਲੋਂ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ| ਦੋ ਸਾਲਾਂ ਬਾਅਦ ਇਹ ਪਹਿਲੀ ਲਿਖਤੀ ਪ੍ਰੀਖਿਆ ਹੈ| ਪਿਛਲੇ ਦੋ ਸਾਲਾਂ ਦੀਆਂ ਪ੍ਰੀਖਿਆਵਾਂ ਮਹਾਂਮਾਰੀ ਕਾਰਨ ਨਹੀਂ ਹੋ ਸਕੀਆਂ| ਇਸ ਸਾਲ 3,01,700 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 292530 ਪਾਸ ਹੋਏ|
ਸਿੱਖਿਆ ਬੋਰਡ ਵੱਲੋਂ ਜਾਰੀ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆਂ ਦਾ ਕਬਜ਼ਾ
ਰਿਹਾ| ਲੁਧਿਆਣਾ ਦੀ ਅਰਸ਼ਦੀਪ ਕੌਰ, ਤੇਜਾ ਸਿੰਘ ਸਵਤੰਤਰ ਮੈਮੋਰੀਅਲ ਸਕੂਲ ਨੇ 99.40% ਅੰਕਾਂ
ਨਾਲ ਪਹਿਲੇ ਸਥਾਨ (ਹਿਊਮੈਨਟੀਜ਼ ਗਰੁੱਪ), ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ
ਅਸ਼ਪ੍ਰੀਤ ਕੌਰ ਨੇ ਦੂਜਾ ਸਥਾਨ, ਜਦਕਿ ਫ਼ਰੀਦਕੋਟ ਦੇ ਜੈਤੋ ਦੀ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ
ਕੀਤਾ ਹੈ| ਲੜਕੀਆਂ ਦਾ ਪਾਸ ਫ਼ੀਸਦੀ 97.78 ਫ਼ੀਸਦੀ ਰਿਹਾ, ਜਦਕਿ ਲੜਕਿਆਂ ਦਾ ਪਾਸ ਫ਼ੀਸਦੀ
96.27 ਫ਼ੀਸਦੀ ਰਿਹਾ| ਇਸਦੇ ਨਾਲ ਹੀ ਟਰਾਂਸਜੈਂਡਰਾਂ ਵਿੱਚ ਪਾਸ ਫ਼ੀਸਦੀ 90 ਰਿਹਾ|