ਸੁਲਤਾਨਪੁਰ ਲੋਧੀ : ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਂਈ ਨਦੀ ਦੀ ਕਾਰਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਪੁੱਜੇ| ਮੁੱਖ ਮੰਤਰੀ ਨੇ ਇਥੇ ਪਵਿੱਤਰ ਵੇਂਈ ਨਦੀ ਨੂੰ ਸਾਫ ਕਰਨ ਦੇ ਕੰਮ ਦਾ ਜਾਇਜ਼ਾ ਲਿਆ| ਇਸ ਦੌਰਾਨ ਉਨ੍ਹਾਂ ਨੇ ਵੇਂਈ
ਦਾ ਪਾਣੀ ਵੀ ਪੀਤਾ| ਦੱਸ ਦੇਈਏ ਪਵਿੱਤਰ ਵੇਂਈ ਨੂੰ ਸਾਫ ਕਰਨ ਦੇ ਕੰਮ ਦਾ ਜ਼ਿੰਮਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੁੱਕਿਆ ਹੋਇਆ ਹੈ|
ਪਵਿੱਤਰ ਵੇਂਈ ਨਦੀ ਦਾ ਪਾਣੀ ਪੀਣ ਉਪਰੰਤ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਹ ਇਸ ਕਾਲੀ ਵੇਂਈ ਦਾ ਪਾਣੀ ਪੀ ਕੇ ਸਕੂਨ ਮਹਿਸੂਸ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਨ ਕਿ ਇਸ ਨਦੀ ਤੋਂ ਗੁਰੂ ਨਾਨਕ ਸਾਹਿਬ ਨੇ ਪਾਣੀ ਪੀਤਾ ਸੀ|
ਸੁਲਤਾਨਪੁਰ ਲੋਧੀ ‘ਚ ਪੁੱਜਣ
‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ
ਵਾਤਾਵਰਣ ਬਚਾਉਣ ਦਾ ਹੋਕਾ ਵੀ
ਦਿੱਤਾ| ਉਨ੍ਹਾਂ ਕਿਹਾ ਕਿ ਜਦੋਂ ਉਹ
ਬਚਪਨ ‘ਚ ਖੇਤ ਜਾਂਦੇ ਸਨ ਤਾਂ
ਦਰੱਖਤ ਹੀ ਦਰੱਖਤ ਵਿਖਾਈ ਦਿੰਦੇ
ਸਨ, ਪਰੰਤੂ ਸੜਕਾਂ ਉਚੀਆਂ
ਕੀਤੀਆਂ ਜਾ ਚੁੱਕੀਆਂ ਹਨ ਅਤੇ ਥੋੜ੍ਹੇ
ਜਿਹੇ ਮੀਂਹ ਨਾਲ ਹੀ ਵੱਡੀ ਪੱਧਰ ‘ਤੇ
ਫਸਲਾਂ ਖਰਾਬ ਹੋਣ ਦੀਆਂ ਖਬਰਾਂ ਆ
ਜਾਂਦੀਆਂ ਹਨ| ਇਸ ਪਿੱਛੇ ਸਭ ਤੋਂ
ਵੱਡਾ ਕਾਰਨ ਸਾਡੇ ਵੱਲੋਂ ਪਾਣੀ ਦੇ
ਵਹਾਅ ਨੂੰ ਰੋਕਣਾ ਹੈ ਅਤੇ ਅਸੀਂ
ਕੁਦਰਤ ਨਾਲ ਬਹੁਤ ਜ਼ਿਆਦਾ ਛੇੜ
ਛਾੜ ਕਰ ਰਹੇ ਹਾਂ|
ਉਨ੍ਹਾਂ ਇਸ ਸਬੰਧੀ ਵਾਤਾਵਰਣ
ਬਚਾਉਣ ਲਈ ਸਮੁੰਦਰ ਦੀ ਇੱਕ
ਉਦਾਹਰਨ ਦੇ ਕੇ ਸਮਝਾਇਆ| ਉਨ੍ਹਾਂ
ਕਿਹਾ ਕਿ ਜੇਕਰ ਤੁਸੀ ਇੱਕ ਦਰੱਖਤ
ਵੱਢਦੇ ਚਾਹੁੰਦੇ ਹੋ ਤਾਂ ਪਹਿਲਾਂ 10
ਨਵੇਂ ਪੌਦੇ ਵੀ ਲਾਉਣੇ ਪੈਣਗੇ, ਫਿਰ
ਹੀ ਇਜਾਜ਼ਤ ਮਿਲੇਗੀ|