ਨੂੰਹ, 19 ਜੁਲਾਈ (ਏਜੰਸੀ)- ਹਰਿਆਣਾ ਵਿਚ ਨਜਾਇਜ ਮਾਈਨਿੰਗ ਰੋਕਣ ਗਏ ਡੀਐਸਪੀ ਨੂੰ ਡੰਪਰ ਥੱਲੇ ਦੇ ਕੇ ਮਾਰ ਦਿੱਤਾ ਗਿਆ ਹੈ| ਮੌਕੇ ਉਤੇ ਪੁਲਿਸ ਅਧਿਕਾਰੀ ਪਹੁੰਚੇ ਹਨ| ਘਟਨਾ ਹਰਿਆਣਾ ਦੇ ਨੂੰਹ ਦੀ ਹੈ| ਜਿਥੇ ਡੀਐਸਪੀ ਸੁਰਿੰਦਰ ਸਿੰਘ ਉਤੇ ਮਾਫੀਆ ਨੇ ਹਮਲਾ ਕਰ ਦਿੱਤਾ| ਡੀਐਸਪੀ ਨੂੰ ਡੰਪਰ ਥੱਲੇ ਦੇ ਕੇ ਮਾਰ ਦਿੱਤਾ ਗਿਆ| ਡੀਐਸਪੀ ਨੇ ਇਸੇ ਸਾਲ ਸੇਵਾਮੁਕਤ ਹੋਣਾ ਸੀ| ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਸੁਰਿੰਦਰ ਸਿੰਘ ਆਪਣੀ ਟੀਮ ਨਾਲ ਇਥੇ ਨਜਾਇਜ ਮਾਈਨਿੰਗ ਰੋਕਣ ਗਏ ਸਨ| ਇਸੇ ਦੌਰਾਨ ਮਾਫੀਆ ਨੇ ਟੀਮ ਉਤੇ ਹਮਲਾ ਕਰ ਦਿੱਤਾ| ਇਸ ਦੌਰਾਨ ਡੀਐਸਪੀ ਉਤੇ ਡੰਪਰ ਚਾੜ੍ਹ ਦਿੱਤਾ ਗਿਆ|
ਡੀਐਸਪੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ|
ਇਸ ਘਟਨਾ ਤੋਂ ਬਾਅਦ ਹਰਿਆਣਾ ਦੇ
ਏਡੀਜੀ ਸੰਦੀਪ ਖੇੜੇਵਾਲ ਨੇ ਦੱਸਿਆ ਕਿ
ਪੁਲਿਸ ਨੂੰ ਕਰੀਬ 12 ਵਜੇ ਸੂਚਨਾ ਮਿਲੀ ਸੀ|
ਮਾਈਨਿੰਗ ਮਾਫੀਆ ‘ਤੇ ਪਹਿਲਾਂ ਵੀ
ਕਾਰਵਾਈ ਹੁੰਦੀ ਰਹੀ ਹੈ, ਹੁਣ ਵੀ ਹੋ ਰਹੀ ਹੈ
ਤੇ ਹੁੰਦੀ ਰਹੇਗੀ| ਉਧਰ, ਘਟਨਾ ਦੀ
ਜਾਣਕਾਰੀ ਮਿਲਦੇ ਹੀ ਪੁਲਿਸ ਅੰਦਰ ਹੜਕੰਪ
ਮੱਚ ਗਿਆ| ਵੱਡੀ ਗਿਣਤੀ ਪੁਲਿਸ ਘਟਨਾ
ਵਾਲੇ ਸਥਾਨ ਉੱਪਰ ਪੁਹੰਚ ਗਈ|
ਹਾਸਲ ਜਾਣਕਾਰੀ ਅਨੁਸਾਰ ਜਦੋਂ
ਸੂਚਨਾ ’ਤੇ ਮਾਈਨਿੰਗ ਰੋਕਣ ਲਈ ਗਏ
ਡੀਐਸਪੀ ਸੁਰਿੰਦਰ ਸਿੰਘ ਨੇ ਨਾਜਾਇਜ
ਪੱਥਰਾਂ ਨਾਲ ਭਰੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼
ਕੀਤੀ ਤਾਂ ਮਾਈਨਿੰਗ ਮਾਫੀਆ ਦੇ ਬੰਦਿਆਂ ਨੇ ਡੀਐਸਪੀ ’ਤੇ
ਡੰਪਰ ਚੜ੍ਹਾ ਦਿੱਤਾ| ਡੀਐਸਪੀ ਕਾਰ ਕੋਲ ਖੜ੍ਹਾ ਸੀ| ਇਸ ਦੌਰਾਨ
ਇੱਕ ਤੇਜ ਰਫਤਾਰ ਡੰਪਰ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ
ਤੇ ਉਨ੍ਹਾਂ ਦੀ ਉਥੇ ਮੌਤ ਹੋ ਗਈ|
ਦੱਸ ਦੇਈਏ ਕਿ ਸੁਰਿੰਦਰ ਸਿੰਘ ਇਸ ਸਾਲ ਰਿਟਾਇਰ ਹੋਣ
ਵਾਲੇ ਸਨ| ਨੰੂਹ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਵਾਤ
ਦੇ ਤਾਬਡੂ ਵਿੱਚ ਡੀਐਸਪੀ ਸੁਰੇਂਦਰ ਸਿੰਘ ਬਿਸ਼ਨੋਈ ਨੂੰਹ ਵਿੱਚ
ਗੈਰ-ਕਾਨੂੰਨੀ ਮਾਈਨਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਜਾਂਚ
ਲਈ ਮੌਕੇ ‘ਤੇ ਗਏ| ਇਸ ਦੌਰਾਨ ਇੱਕ ਡੰਪਰ ਉਨ੍ਹਾਂ ‘ਤੇ ਚੜ੍ਹਾ
ਦਿੱਤਾ ਗਿਆ| ਮਾਮਲੇ ‘ਚ ਮੁਲਜਮਾਂ ਦੀ ਭਾਲ ਜਾਰੀ ਹੈ|