ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਮਿਲਣ ਦੀ ਖਬਰ ਹੈ| ਖਬਰਾਂ ਮੁਤਾਬਕ ਉਸ ਨੂੰ ਇੰਸਟਾਗ੍ਰਾਮ ‘ਤੇ
ਪਾਕਿਸਤਾਨ ਤੋਂ ਧਮਕੀਆਂ ਮਿਲੀਆਂ ਹਨ| ਸਿੱਧੂ ਮੂਸੇਵਾਲਾ ਦੇ ਪਿਤਾ ਮੁਤਾਬਕ ਸਿੱਧੂ ਦੇ ਕੁਝ ਦੋਸਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇੰਸਟਾਗ੍ਰਾਮ ‘ਤੇ ਪਾਕਿਸਤਾਨ ਤੋਂ ਇਕ ਪੋਸਟ ਪਾਈ ਗਈ ਹੈ ਅਤੇ ਤੁਹਾਨੂੰ ਧਮਕੀ ਦਿੱਤੀ ਗਈ ਹੈ| ਇੰਸਟਾਗ੍ਰਾਮ ‘ਤੇ ਲਿਖਿਆ ਹੈ... ਅਗਲਾ ਨੰਬਰ ਬਾਪੂ ਦਾ| ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ| ਖਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਪਾਕਿਸਤਾਨ ਦੇ ਨੰਬਰਾਂ ਤੋਂ ਧਮਕੀ ਭਰੇ ਕਾਲ ਅਤੇ ਮੈਸੇਜ ਆ ਰਹੇ ਹਨ| ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਾਕਿਸਤਾਨੀ ਨੰਬਰ ਅਤੇ ਇੰਸਟਾਗ੍ਰਾਮ ‘ਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਹੁਣ ਅਗਲਾ ਨੰਬਰ ਤੁਹਾਡਾ ਹੋਵੇਗਾ ਪਰ ਸਿੱਧੂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦੇ ਕਾਤਲਾਂ ਨੂੰ ਸਜਾ ਦਵਾਕੇ ਰਹਿਣਗੇ, ਬੇਸ਼ੱਕ ਕਾਤਲ ਉਸ ਦੀ ਜਾਨ ਕਿਉਂ ਨਾ ਲੈ ਲੈਣ|
ਧਿਆਨ ਯੋਗ ਹੈ ਕਿ ਬੀਤੇ ਦਿਨ ਹੀ ਮੂਸੇਵਾਲਾ ਕਤਲ
ਕਾਂਡ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਇੱਕ
ਮੁਕਾਬਲੇ ਵਿੱਚ ਮਾਰ ਦਿੱਤਾ ਸੀ| ਮੂਸੇਵਾਲਾ ਕਤਲ ਕਾਂਡ ‘ਚ
ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦਾ ਨਾਂ
ਦੱਸਿਆ ਜਾ ਰਿਹਾ ਹੈ| ਪਾਕਿਸਤਾਨ ਦੇ ਨਵੇਂ ਕੋਣ ਨਾਲ
ਹੁਣ ਜਾਂਚ ਦਾ ਦਾਇਰਾ ਵਧਣ ਦੀ ਉਮੀਦ ਹੈ| ਮਾਨਸਾ
ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ
ਕੇ ਹੱਤਿਆ ਕਰ ਦਿੱਤੀ ਗਈ ਸੀ| ਮੂਸੇਵਾਲਾ ਪੰਜਾਬ ਦੇ
ਮਸ਼ਹੂਰ ਗਾਇਕ ਸਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਹੋਈਆਂ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਦੀ ਟਿਕਟ
‘ਤੇ ਚੋਣ ਲੜੀ ਸੀ| ਉਸ ਦੀ ਸੁਰੱਖਿਆ ਵਿਚ ਕਟੌਤੀ ਕੀਤੀ
ਗਈ ਸੀ| ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ
ਪੁਲਿਸ ਲਗਾਤਾਰ ਕਾਤਲਾਂ ਦੀ ਗ੍ਰਿਫ਼ਤਾਰ ‘ਚ ਜੁਟੀ ਹੋਈ ਹੈ
ਅਤੇ ਹੁਣ ਬੁੱਧਵਾਰ ਇਸ ਮਾਮਲੇ ‘ਚ ਉਦੋਂ ਵੱਡੀ ਸਫਲਤਾ
ਹਾਸਲ ਹੋਈ, ਜਦੋਂ 2 ਗੈਂਗਸਟਰਾਂ ਨੂੰ ਪੁਲਿਸ ਨੇ
ਐਨਕਾਊਂਟਰ ‘ਚ ਮਾਰ ਸੁੱਟਿਆ|