ਚੰਡੀਗੜ੍ਹ, 29 ਜੁਲਾਈ (ਬਿੳੂਰੋ)- ਮੁੱਖ ਮੰਤਰੀ ਭਗਵੰਤ ਮਾਨ ਖੁਦ ਨਜਾਇਜ ਕਬਜੇ ਕਰਵਾਉਣ ਲਈ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਪਹੁੰਚੇ| ਮੁਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਛੋਟੀ ਮਾੜੀ ਨੰਗਲ ਵਿੱਚ ਪੰਚਾਇਤ ਵਿਭਾਗ ਵੱਲੋਂ 2828 ਏਕੜ ਜਮੀਨ ਨੂੰ ਨਾਜਾਇਜ ਕਬਜਿਆਂ ਤੋਂ ਮੁਕਤ
ਕਰਵਾਇਆ ਗਿਆ ਹੈ| ਇਸ ਦੌਰਾਨ ਮੁੱਖ ਮੰਤਰੀ ਭਗਵਤ ਮਾਨ ਨੇ ਖੁਦ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਬਜੇ ਵਿਚ ਲਈ ਗਈ ਜਮੀਨ ਦਾ ਨਿਰੀਖਣ ਕੀਤਾ| ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਸਰਕਾਰੀ ਜਮੀਨ ’ਤੇ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ|
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ
ਮੁਲਾਂਪਰ ਦੇ ਕੋਲ ਸਰਕਾਰੀ ਜ਼ਮੀਨ ਤੋਂ ਕਬਜ਼ਾ
ਛੁਡਵਾਇਆ ਗਿਆ ਹੈ| 2828 ਜ਼ਮੀਨ ਵਿੱਚ
250 ਏਕੜ ਮੈਦਾਨੀ ਜ਼ਮੀਨ ਹੈ ਅਤੇ 2500
ਏਕੜ ਦੇ ਕਰੀਬ ਪਹਾੜੀ ਜ਼ਮੀਨ ਹੈ| ਮਾਨ ਨੇ
ਕਿਹਾ ਇਸ ਪਹਾੜੀ ਜ਼ਮੀਨ ਵਿੱਚ ਖੈਰ ਦੀ
ਲੱਕੜ ਵੀ ਲੱਗੀ ਹੋਈ ਹੈ, ਜਿਸ ਦੀ ਕੀਮਤ
ਲਗਭਗ 50 ਕਰੋੜ ਦੇ ਕਰੀਬ ਹੈ| ਇਨ੍ਹਾਂ
ਪੰਚਾਇਤੀ ਜ਼ਮੀਨ ਉਤੇ ਰਸੂਖਦਾਰਾਂ ਨੇ ਕਬਜ਼ਾ
ਕੀਤਾ ਹੋਇਆ ਸੀ|
ਸੀਐਮ ਮਾਨ ਨੇ ਦੱਸਿਆ ਕਿ ਇਸ ਜਮੀਨ
‘ਤੇ 15 ਲੋਕਾਂ ਨੇ ਨਾਜਾਇਜ ਕਬਜੇ ਕੀਤੇ ਹੋਏ
ਹਨ| ਜੋ ਅਦਾਲਤ ਵਿੱਚ ਕੇਸ ਹਾਰ ਚੁੱਕੇ ਹਨ|
ਇਨ੍ਹਾਂ ਵਿੱਚੋਂ ਸੰਗਰੂਰ ਤੋਂ ਸੰਸਦ ਮੈਂਬਰ
ਸਿਮਰਨਜੀਤ ਮਾਨ ਦੇ ਪੁੱਤਰ ਇਮਾਨ ਸਿੰਘ
ਮਾਨ ਨੇ 125 ਏਕੜ ਜਮੀਨ ’ਤੇ ਨਾਜਾਇਜ
ਕਬਜਾ ਕੀਤਾ ਹੋਇਆ ਸੀ| ਇਸ ਤੋਂ ਇਲਾਵਾ
ਮਾਨ ਦੀ ਨੂੰਹ ਅਤੇ ਕੈਪਟਨ ਅਮਰਿੰਦਰ ਸਿੰਘ ਦੇ
ਕਰੀਬੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੇਟੇ
ਦਾ ਵੀ ਨਾਜਾਇਜ ਕਬਜਾ ਹੈ|