Sunday, February 23, 2025
BREAKING NEWS :
ਕੈਨੇਡਾ ਰਹਿੰਦੇ ਬੇਬੇ-ਬਾਪੂ ਨੇ ਜਿੱਤੀ 3 ਕਰੋੜ ਦੀ ਲਾਟਰੀ ! ਦੁਨੀਆ ਦੀ ਅਜਿਹੀ ਜਗ੍ਹਾ ਜਿੱਥੇ ਕੁੜੀਆਂ ਬਣ ਜਾਂਦੀਆਂ ਹਨ ਮੁੰਡੇ, ਵਿਗਿਆਨੀ ਵੀ ਨਹੀਂ ਜਾਣ ਸਕੇ ਕਾਰਨ ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਹੋਈ ਸ਼ੁਰੂਆਤ! ਕਿਸ਼ਤੀ ਡੁੱਬਣ ਕਾਰਨ ਗੈਰ-ਕਾਨੂੰਨੀ ਢੰਗ ਨਾਲ ਇਟਲੀ ਜਾਣ ਦੀ ਕੋਸ਼ਿਸ਼ ਵਿੱਚ 100 ਦੇ ਕਰੀਬ ਪ੍ਰਵਾਸੀਆਂ ਦੀ ਮੌਤ ਚੱਲਦੇ ਮੈਚ ਵਿੱਚ ਕਬੱਡੀ ਖਿਡਾਰੀ ਅਮਰ ਘੱਸ ਦੀ ਸੱਟ ਵੱਜਣ ਕਾਰਨ ਹੋਈ ਮੌਤ ਲਿਫਟ ਨੇ ਇਸ ਭਾਰਤੀ ਜੋੜੇ ਨੂੰ ਆਪਣੇ ਹੀ ਵਿਆਹ ਵਿੱਚ ਕੀਤਾ ਗੈਰ-ਹਾਜਰ, ਪਰ ਫਿਰ ਵੀ ਵਿਆਹ ਦਾ ਸਮਾਗਮ ਬਣਿਆ ਯਾਦਗਾਰ ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ 65 ਸਾਲਾ ਪੰਜਾਬੀ ਬਾਬੇ ਨੇ ਪਾਈਆਂ ਧਮਾਲਾਂ , ਦੋੜਾ ਵਿੱਚ ਜਿੱਤੇ ਗੋਲਡ ਮੈਡਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸ਼ੁਰੂ ਕੀਤੀ ਈ-ਟਿੰਬਰ ਯੋਜਨਾ! NRI ਨੂੰ ਕਿਸੇ ਨੇ ਆਪਣੀ ਮਜਬੂਰੀ ਦੱਸ ਮੋਟਰਸਾਈਕਲ ਲੈਕੇ ਦੇਣ ਦੀ ਕੀਤੀ ਗੁਜਾਰਿਸ਼, ਪਰ ਮਜਬੂਰੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ ਨਿਊਜੀਲੈਂਡ ਪੁਲਿਸ ਵਿੱਚ ਭਰਤੀ ਹੋਏ 2 ਪੰਜਾਬੀ ਨੌਜਵਾਨ ਤੇ ਇੱਕ ਪੰਜਾਬਣ

Punjab

ਅੱਜ ਸ਼ੁਰੂ ਹੋਣਗੇ ‘ਆਮ ਆਦਮੀ ਕਲੀਨਿਕ’

August 15, 2022 12:04 PM

ਚੰਡੀਗੜ੍ਹ, 14 ਅਗਸਤ (ਬਿੳੂਰੋ)- ਪੰਜਾਬ ਸਰਕਾਰ ਦੇ ਲੋਕਾਂ ਦੇ ਘਰ-ਘਰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਾਜੈਕਟ ਦੀ ਸੁਰੂਆਤ ਦੀ ਵਿੱਚ ਕੁੱਝ ਹੀ ਸਮਾਂ ਬਾਕੀ ਹੈ ਅਤੇ ਲੋਕਾਂ ਵਿੱਚ ਇਸ ਪ੍ਰਤੀ ਭਾਰੀ ਉਤਸਾਹ ਅਤੇ ਉਮੀਦ ਦੀ ਲਹਿਰ ਹੈ| ਪੰਜਾਬ ਦੇ ਸਿਹਤ ਮੰਤਰੀ, ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਦੇ   ਖੇਤਰ ਵਿੱਚ ਇੱਕ ਕ੍ਰਾਂਤੀ ਆਵੇਗੀ, ਜਦੋਂ 15 ਅਗਸਤ ਨੂੰ ਸ਼ੁਰੂ ਕੀਤੇ ਜਾਣ ਵਾਲੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫਤ ਡਾਕਟਰੀ ਸਲਾਹ  ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ|

ਸਿਹਤ ਵਿਭਾਗ ਨੇ ਪਹਿਲੇ
ਪੜਾਅ ਲਈ 100 ਆਮ ਆਦਮੀ
ਕਲੀਨਿਕ ਤਿਆਰ ਕਰ ਲਏ ਹਨ ਅਤੇ
ਸੋਮਵਾਰ ਨੂੰ ਆਜਾਦੀ ਦੀ 75
ਵਰ੍ਹੇਗੰਢ ਮੌਕੇ ‘ਤੇ ਕੀਤੇ ਜਾਣ ਵਾਲੇ
ਪਹਿਲੇ 75 ਕਲੀਨਿਕਾਂ ਦਾ
ਉਦਘਾਟਨ ਕਰਨ ਤੋਂ ਬਾਅਦ ਜਲਦ
ਹੀ 25 ਹੋਰ ਅਜਿਹੇ ਕਲੀਨਿਕ ਵੀ
ਲੋਕਾਂ ਦੀ ਸੁਵਿਧਾ ਲਈ ਤਿਆਰ
ਹੋਣਗੇ| ਆਮ ਆਦਮੀ ਕਲੀਨਿਕ ਸੂਬੇ
ਭਰ ‘ਚ 117 ਹਲਕਿਆਂ ਨੂੰ ਕਵਰ
ਕਰਨਗੇ| ਹਰੇਕ ਕਲੀਨਿਕ ਵਿੱਚ 4
ਮੈਂਬਰਾਂ ਦਾ ਸਟਾਫ ਹੋਵੇਗਾ, ਜਿਸ ਵਿੱਚ
ਇੱਕ ਐੱਮ ਬੀ ਬੀ ਐਸ ਡਾਕਟਰ ਅਤੇ
ਲੈਬ ਟੈਕਨੀਸ਼ੀਅਨ ਸ਼ਾਮਲ ਹਨ ਅਤੇ
ਇੱਕ ਕਲੀਨਿਕ ਲਗਭਗ 20000
ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ
ਕਰਨ ਦੇ ਸਮਰੱਥ ਹੋਵੇਗਾ| ਕਲੀਨਿਕ
ਬੁਨਿਆਦੀ ਇਲਾਜ ਪ੍ਰਦਾਨ ਕਰਨਗੇ
ਅਤੇ ਵਿਸ਼ੇਸ਼ ਲੋੜਾਂ ਦੇ ਮੱਦੇਨਜਰ
ਕਲੀਨਿਕ ਰੈਫਰਲ ਕੇਂਦਰਾਂ ਵੱਜੋਂ ਕੰਮ
ਕਰਨਗੇ| ਇਸ ਨੂੰ ਲੈ ਕੇ ਸੀਐੱਮ ਮਾਨ
ਨੇ ਵੀ ਟਵੀਟ ਕਰ ਕਿਹਾ ਕਿ
ਪੰਜਾਬੀਆਂ ਨੂੰ ਦਿੱਤੀ ਗਾਰੰਟੀ ਨੂੰ ਪੂਰਾ
ਹੋਣ ‘ਚ ਬਸ ਕੁਝ ਘੰਟੇ ਬਾਕੀ ਰਹਿ ਗਏ
ਹਨ| ਸ਼ਹਿਰੀ ਖੇਤਰਾਂ ਵਿੱਚ 65 ਅਤੇ
ਪੇਂਡੂ ਖੇਤਰਾਂ ਵਿੱਚ 35 ਕਲੀਨਿਕਾਂ
ਲਈ ਬੁਨਿਆਦੀ ਢਾਂਚਾ ਵਿਕਸਤ
ਕੀਤਾ ਗਿਆ ਹੈ| ਕਲੀਨਿਕ 41
ਵੱਖ-ਵੱਖ ਟੈਸਟ ਕਰਨ ਲਈ ਲੈਸ ਹਨ
ਅਤੇ ਮਰੀਜਾਂ ਨੂੰ ਮੁਫਤ ਦਵਾਈਆਂ
ਪ੍ਰਦਾਨ ਕਰਨ ਲਈ ਲੋੜੀਂਦੇ ਬਜਟ ਦਾ
ਪ੍ਰਬੰਧ ਕੀਤਾ ਗਿਆ ਹੈ| ਸਿਹਤ ਮੰਤਰੀ
ਨੇ ਇਸ ਕਦਮ ਨੂੰ ਪੰਜਾਬ ਵਿੱਚ ਸਿਹਤ
ਢਾਂਚੇ ਵਿੱਚ ਜਾਨ ਫੂਕਣ ਵਾਲਾ ਕਰਾਰ
ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ
ਇਨ੍ਹਾਂ ਕਲੀਨਿਕਾਂ ਨੂੰ ਸੁਚਾਰੂ ਢੰਗ
ਨਾਲ ਚਲਾਉਣ ਲਈ ਲੋੜੀਂਦੇ ਸਟਾਫ
ਅਤੇ ਉਪਕਰਨਾਂ ਦੀ ਉਪਲਬਧਤਾ ਨੂੰ
ਯਕੀਨੀ ਬਣਾਉਣ ਲਈ ਤਨਦੇਹੀ
ਨਾਲ ਕੰਮ ਕਰ ਰਹੀ ਹੈ| ਸਰਕਾਰ
ਅਗਲੇ ਪੜਾਵਾਂ ਵਿੱਚ ਆਮ ਆਦਮੀ
ਕਲੀਨਿਕਾਂ ਵਾਂਗ ਹੀ ਸੂਬੇ ਵਿੱਚ
ਪ੍ਰਾਇਮਰੀ ਹੈਲਥ ਸੈਂਟਰਾਂ (ਪੀਐਚਸੀ)
ਨੂੰ ਸੁਧਾਰਨ ਅਤੇ ਸੁਚੱਜੇ ਢੰਗ ਨਾਲ
ਚਲਾਉਣ ਦੀ ਯੋਜਨਾ ਬਣਾ ਰਹੀ ਹੈ|
ਸਿਹਤ ਮੰਤਰੀ ਚੇਤਨ ਸਿੰਘ
ਜੌੜਾਮਾਜਰਾ ਅਨੁਸਾਰ, ਵੱਡੇ ਪੱਧਰ
‘ਤੇ ਆਮ ਆਦਮੀ ਕਲੀਨਿਕਾਂ ਦੀ
ਸ਼ੁਰੂਆਤ ਪੰਜਾਬ ਸਰਕਾਰ ਦੀ ਲੋਕਾਂ ਨੂੰ
ਵਧੀਆ ਸਿਹਤ ਸਹੂਲਤਾਂ ਪ੍ਰਦਾਨ
ਕਰਨ ਅਤੇ ਪਿਛਲੀ ਸਰਕਾਰ ਦੇ
ਉਲਟ ਆਪਣੇ ਚੋਣ ਵਾਅਦਿਆਂ ਨੂੰ
ਪੂਰਾ ਕਰਨ ਪ੍ਰਤੀ ਦ੍ਰਿੜ ਵਚਨਬੱਧਤਾ
ਦਾ ਪ੍ਰਮਾਣ ਹੈ|

Have something to say? Post your comment

More from Punjab

ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਹੋਈ ਸ਼ੁਰੂਆਤ!

ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਹੋਈ ਸ਼ੁਰੂਆਤ!

ਚੱਲਦੇ ਮੈਚ ਵਿੱਚ ਕਬੱਡੀ ਖਿਡਾਰੀ  ਅਮਰ ਘੱਸ ਦੀ ਸੱਟ ਵੱਜਣ ਕਾਰਨ ਹੋਈ ਮੌਤ

ਚੱਲਦੇ ਮੈਚ ਵਿੱਚ ਕਬੱਡੀ ਖਿਡਾਰੀ ਅਮਰ ਘੱਸ ਦੀ ਸੱਟ ਵੱਜਣ ਕਾਰਨ ਹੋਈ ਮੌਤ

ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ 65 ਸਾਲਾ ਪੰਜਾਬੀ ਬਾਬੇ ਨੇ ਪਾਈਆਂ ਧਮਾਲਾਂ , ਦੋੜਾ ਵਿੱਚ ਜਿੱਤੇ ਗੋਲਡ ਮੈਡਲ

ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ 65 ਸਾਲਾ ਪੰਜਾਬੀ ਬਾਬੇ ਨੇ ਪਾਈਆਂ ਧਮਾਲਾਂ , ਦੋੜਾ ਵਿੱਚ ਜਿੱਤੇ ਗੋਲਡ ਮੈਡਲ

ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸ਼ੁਰੂ ਕੀਤੀ ਈ-ਟਿੰਬਰ ਯੋਜਨਾ!

ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸ਼ੁਰੂ ਕੀਤੀ ਈ-ਟਿੰਬਰ ਯੋਜਨਾ!

NRI ਨੂੰ ਕਿਸੇ ਨੇ ਆਪਣੀ ਮਜਬੂਰੀ ਦੱਸ ਮੋਟਰਸਾਈਕਲ ਲੈਕੇ ਦੇਣ ਦੀ ਕੀਤੀ ਗੁਜਾਰਿਸ਼, ਪਰ ਮਜਬੂਰੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

NRI ਨੂੰ ਕਿਸੇ ਨੇ ਆਪਣੀ ਮਜਬੂਰੀ ਦੱਸ ਮੋਟਰਸਾਈਕਲ ਲੈਕੇ ਦੇਣ ਦੀ ਕੀਤੀ ਗੁਜਾਰਿਸ਼, ਪਰ ਮਜਬੂਰੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਸ਼ਾਬਾਸ਼ ਸ਼ੇਰਾ! ਪੰਜਾਬ ਤੋਂ ਕਾਰੋਬਾਰ ਲਈ ਤੁਰਕੀ ਗਿਆ ਕਾਰੋਬਾਰੀ, ਉੱਥੇ ਰਹਿ ਕਿ ਕਰ ਰਿਹਾ ਭੂਚਾਲ ਪੀੜਿਤਾਂ ਦੀ ਮੱਦਦ

ਸ਼ਾਬਾਸ਼ ਸ਼ੇਰਾ! ਪੰਜਾਬ ਤੋਂ ਕਾਰੋਬਾਰ ਲਈ ਤੁਰਕੀ ਗਿਆ ਕਾਰੋਬਾਰੀ, ਉੱਥੇ ਰਹਿ ਕਿ ਕਰ ਰਿਹਾ ਭੂਚਾਲ ਪੀੜਿਤਾਂ ਦੀ ਮੱਦਦ

ਅਮ੍ਰਿਤਸਰ ਵਿੱਚ ਟਲਿਆ ਵੱਡਾ ਹਾਦਸਾ, ਸੈਂਕੜੇ ਯਾਤਰੀਆਂ ਨੂੰ ਲੈ ਜਾ ਰਹੇ ਜਹਾਜ ਦੀ ਐਮਰਜੈਂਸੀ ਲੈਂਡਿੰਗ

ਅਮ੍ਰਿਤਸਰ ਵਿੱਚ ਟਲਿਆ ਵੱਡਾ ਹਾਦਸਾ, ਸੈਂਕੜੇ ਯਾਤਰੀਆਂ ਨੂੰ ਲੈ ਜਾ ਰਹੇ ਜਹਾਜ ਦੀ ਐਮਰਜੈਂਸੀ ਲੈਂਡਿੰਗ

ਗੰਨਾ ਕਿਸਾਨਾਂ ਦੇ ਬਕਾਇਆ 75 ਕਰੋੜ ਰੁਪਏ ਜਾਰੀ

ਗੰਨਾ ਕਿਸਾਨਾਂ ਦੇ ਬਕਾਇਆ 75 ਕਰੋੜ ਰੁਪਏ ਜਾਰੀ

ਨੌਜਵਾਨਾਂ ਦੇ ਹੁਨਰ ਨੂੰ ਮਿਲੇਗਾ ਨਵਾਂ ਮੰਚ : ਮੁੱਖਮੰਤਰੀ ਮਾਨ

ਨੌਜਵਾਨਾਂ ਦੇ ਹੁਨਰ ਨੂੰ ਮਿਲੇਗਾ ਨਵਾਂ ਮੰਚ : ਮੁੱਖਮੰਤਰੀ ਮਾਨ

ਟਰਾਂਸਪੋਰਟ ਵਿਭਾਗ ਨੇ 5 ਮਹੀਨਿਆਂ ‘ਚ 1008 ਕਰੋੜ ਰੁਪਏ ਤੋਂ ਵੱਧ ਮਾਲੀਆ ਜੁਟਾਇਆ

ਟਰਾਂਸਪੋਰਟ ਵਿਭਾਗ ਨੇ 5 ਮਹੀਨਿਆਂ ‘ਚ 1008 ਕਰੋੜ ਰੁਪਏ ਤੋਂ ਵੱਧ ਮਾਲੀਆ ਜੁਟਾਇਆ