Sunday, February 23, 2025
BREAKING NEWS :
ਕੈਨੇਡਾ ਰਹਿੰਦੇ ਬੇਬੇ-ਬਾਪੂ ਨੇ ਜਿੱਤੀ 3 ਕਰੋੜ ਦੀ ਲਾਟਰੀ ! ਦੁਨੀਆ ਦੀ ਅਜਿਹੀ ਜਗ੍ਹਾ ਜਿੱਥੇ ਕੁੜੀਆਂ ਬਣ ਜਾਂਦੀਆਂ ਹਨ ਮੁੰਡੇ, ਵਿਗਿਆਨੀ ਵੀ ਨਹੀਂ ਜਾਣ ਸਕੇ ਕਾਰਨ ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਦੀ ਹੋਈ ਸ਼ੁਰੂਆਤ! ਕਿਸ਼ਤੀ ਡੁੱਬਣ ਕਾਰਨ ਗੈਰ-ਕਾਨੂੰਨੀ ਢੰਗ ਨਾਲ ਇਟਲੀ ਜਾਣ ਦੀ ਕੋਸ਼ਿਸ਼ ਵਿੱਚ 100 ਦੇ ਕਰੀਬ ਪ੍ਰਵਾਸੀਆਂ ਦੀ ਮੌਤ ਚੱਲਦੇ ਮੈਚ ਵਿੱਚ ਕਬੱਡੀ ਖਿਡਾਰੀ ਅਮਰ ਘੱਸ ਦੀ ਸੱਟ ਵੱਜਣ ਕਾਰਨ ਹੋਈ ਮੌਤ ਲਿਫਟ ਨੇ ਇਸ ਭਾਰਤੀ ਜੋੜੇ ਨੂੰ ਆਪਣੇ ਹੀ ਵਿਆਹ ਵਿੱਚ ਕੀਤਾ ਗੈਰ-ਹਾਜਰ, ਪਰ ਫਿਰ ਵੀ ਵਿਆਹ ਦਾ ਸਮਾਗਮ ਬਣਿਆ ਯਾਦਗਾਰ ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ 65 ਸਾਲਾ ਪੰਜਾਬੀ ਬਾਬੇ ਨੇ ਪਾਈਆਂ ਧਮਾਲਾਂ , ਦੋੜਾ ਵਿੱਚ ਜਿੱਤੇ ਗੋਲਡ ਮੈਡਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਦਾ ਉਪਰਾਲਾ, ਸ਼ੁਰੂ ਕੀਤੀ ਈ-ਟਿੰਬਰ ਯੋਜਨਾ! NRI ਨੂੰ ਕਿਸੇ ਨੇ ਆਪਣੀ ਮਜਬੂਰੀ ਦੱਸ ਮੋਟਰਸਾਈਕਲ ਲੈਕੇ ਦੇਣ ਦੀ ਕੀਤੀ ਗੁਜਾਰਿਸ਼, ਪਰ ਮਜਬੂਰੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ ਨਿਊਜੀਲੈਂਡ ਪੁਲਿਸ ਵਿੱਚ ਭਰਤੀ ਹੋਏ 2 ਪੰਜਾਬੀ ਨੌਜਵਾਨ ਤੇ ਇੱਕ ਪੰਜਾਬਣ

National

ਭਾਰਤ ਤੋਂ ਦੁਬਈ ਜਾਣ ਵਾਲੇ ਇਨ੍ਹਾਂ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਨਹੀਂ ਦਿਖਾਉਣਾ ਪਏਗਾ ਵੈਕਸੀਨੇਸ਼ਨ ਸਰਟੀਫਿਕੇਟ

August 11, 2021 01:02 PM

ਦੁਬਈ : ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਅਮੀਰਾਤ ਏਅਰਲਾਈਨ ਨੇ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਏਅਰਲਾਈਨ ਨੇ ਦੱਸਿਆ ਹੈ ਕਿ ਹੁਣ ਭਾਰਤ ਸਮੇਤ 6 ਹੋਰ ਦੇਸ਼ਾਂ ਤੋਂ ਦੁਬਈ ਜਾਣ ਵਾਲੇ ਯਾਤਰੀਆਂ ਨੂੰ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਇਹ ਸੁਵਿਧਾ ਸਿਰਫ਼ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਲਈ ਹੀ ਉਪਬਲੱਧ ਹੋਵੇਗੀ। ਬਾਕੀ ਦੇ ਯਾਤਰੀਆਂ ਲਈ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ।

ਗਲਫ਼ ਨਿਊਜ਼ ਦੀ ਖ਼ਬਰ ਮੁਤਾਬਕ ਯੂ.ਏ.ਈ. ਦੇ ਵੈਧ ਨਿਵਾਸ ਵੀਜ਼ਾ ਨਾਲ ਸਾਰੇ ਯਾਤਰੀਆਂ ਨੂੰ ਭਾਰਤ, ਨੇਪਾਲ, ਨਾਈਜ਼ੀਰੀਆ, ਪਾਕਿਸਤਾਨ, ਸ੍ਰੀਲੰਕਾ ਅਤੇ ਯੂਗਾਂਡਾ ਤੋਂ ਦੁਬਈ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਬਸ਼ਰਤੇ ਕਿ ਉਨ੍ਹਾਂ ਕੋਲ ਇਕ ਵੈਧ ਕੋਵਿਡ-19 ਜਾਂਚ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ, ਜੋ ਨਮੂਨੇ ਇਕੱਠੇ ਕੀਤੇ ਜਾਣ ਅਤੇ ਉਡਾਣ ਦੀ ਰਵਾਨਗੀ ਤੋਂ 48 ਘੰਟੇ ਦੇ ਅੰਦਰ ਦਾ ਹੋਣਾ ਚਾਹੀਦਾ ਹੈ। ਇਸ ਨੇ ਕਿਹਾ ਕਿ ਦੁਬਈ ਵੀਜ਼ਾ ਧਾਰਕਾਂ ਨੂੰ ਰੈਜ਼ੀਡੈਂਸੀ ਅਤੇ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਜ਼ਰੀਏ ਪ੍ਰਵੇਸ਼ ਤੋਂ ਪਹਿਲਾਂ ਮਨਜ਼ੂਰੀ ਲਈ ਜ਼ਰੂਰੀ ਅਰਜ਼ੀ ਦੇਣੀ ਹੋਵੇਗੀ। ਉਥੋਂ ਮਨਜ਼ੂਰੀ ਮਿਲਣ ਦੇ ਬਾਅਦ ਹੀ ਯਾਤਰੀ ਦੁਬਈ ਦੀ ਯਾਤਰਾ ਕਰਨ ਦੇ ਯੋਗ ਹੋ ਸਕਣਗੇ।

ਗਲਫ ਨਿਊਜ਼ੀ ਦੀ ਖ਼ਬਰ ਮੁਤਾਬਕ ਸਰਟੀਫਾਈਡ ਲੈਬਸ ਤੋਂ ਸਿਰਫ਼ ਕੋਵਿਡ-19 ਪੀ.ਸੀ.ਆਰ. ਟੈਸਟ ਰਿਪੋਰਟ, ਜੋ ਓਰੀਜਨਲ ਰਿਪੋਰਟ ਨਾਲ ਜੁੜਿਆ ਕਿਊ.ਆਰ. ਕੋਡ ਜਾਰੀ ਕਰਦੀ ਹੈ, ਉਸ ਨੂੰ ਹੀ ਸਵੀਕਾਰ ਕੀਤਾ ਜਾਏਗਾ। ਖ਼ਬਰ ਮੁਤਾਬਕ ਯਾਤਰੀਆਂ ਨੂੰ ਆਪਣੀ ਉਡਾਣ ਰਵਾਨਗੀ ਤੋਂ 4 ਘੰਟੇ ਪਹਿਲਾਂ ਇਕ ਕੋਵਿਡ-19 ਪੀ.ਸੀ.ਆਰ. ਰੈਪਿਡ ਟੈਸਟ ਕਰਵਾਉਣਾ ਹੋਵੇਗਾ। ਰੈਪਿਡ ਐਂਟੀਜਨ ਟੈਸਟ ਸਵੀਕਾਰ ਨਹੀਂ ਕੀਤਾ ਜਾਏਗਾ। ਉਥੇ ਹੀ ਦੁਬਈ ਪਹੁੰਚਣ ’ਤੇ ਯਾਤਰੀਆਂ ਨੂੰ ਇਕ ਕੋਵਿਡ-19 ਪੀ.ਸੀ.ਆਰ. ਟੈਸਟ ਹੋਰ ਕਰਵਾਉਣਾ ਹੋਵੇਗਾ। ਯੂ.ਏ.ਈ. ਦੇ ਨਾਗਰਿਕਾਂ ਨੂੰ ਇਨ੍ਹਾਂ ਸਭ ਤੋਂ ਛੋਟ ਦਿੱਤੀ ਗਈ ਹੈ ਪਰ ਦੁਬਈ ਪਹੁੰਚਣ ’ਤੇ ਉਨ੍ਹਾਂ ਨੂੰ ਵੀ ਕੋਵਿਡ-19 ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਦੱਸ ਦੇਈਏ ਕਿ ਯੂ.ਏ.ਈ. ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਭਾਰਤ, ਪਾਕਿਸਤਾਨ ਸਮੇ ਕਈ ਦੇਸ਼ਾਂ ਤੋਂ ਲੋਕਾਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਸੀ।

Have something to say? Post your comment