21 ਸਤੰਬਰ, (ਏਜੰਸੀ) : ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ
ਲਿਬਰਲ ਪਾਰਟੀ ਨੂੰ ਸੋਮਵਾਰ ਨੂੰ ਚੋਣਾਂ ਵਿμਚ ਜਿμਤ ਦਿਵਾਈ ਹੈ, ਪਰ ਉਨ੍ਹਾਂ ਦੀਆਂ
ਬਹੁਤੀਆਂ ਸੀਟਾਂ ‘ਤੇ ਵμਡੀ ਜਿμਤ ਦੀ ਉਮੀਦ ਪੂਰੀ ਨਹੀਂ ਹੋ ਸਕੀ| ਲਿਬਰਲ ਪਾਰਟੀ ਨੇ
ਕਿਸੇ ਵੀ ਪਾਰਟੀ ਦੀਆਂ ਸਭ ਤੋਂ ਵμਧ ਸੀਟਾਂ ਜਿμਤੀਆਂ ਹਨ|
ਲਿਬਰਲ ਪਾਰਟੀ 148 ਸੀਟਾਂ ‘ਤੇ ਅμਗੇ ਚμਲ ਰਹੀ ਹੈ ਜਦੋਂਕਿ ਕੰਜਰਵੇਟਿਵ ਪਾਰਟੀ
103 ਸੀਟਾਂ ‘ਤੇ ਅμਗੇ ਹੈ , ਬਲਾਕ ਕਿਊਬਕੋਇਸ 28 ਤੇ ਖμਬੇਪμਖੀ ਨਿਊ ਡੈਮੋਕ੍ਰੇਟਿਕ ਪਾਰਟੀ
22 ਸੀਟਾਂ ‘ਤੇ ਅμਗੇ ਹੈ| ਟਰੂਡੋ ਨੇ 2015 ਦੀਆਂ ਚੋਣਾਂ ਵਿμਚ ਆਪਣੇ ਮਰਹੂਮ ਪਿਤਾ ਤੇ
ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਪ੍ਰਸਿμਧੀ ਦਾ ਸਹਾਰਾ ਲੈਕੇ ਚੋਣ ਜਿμਤੀ ਸੀ| ਫਿਰ
ਪਿਛਲੀਆਂ ਦੋ ਚੋਣਾਂ ਵਿμਚ ਪਾਰਟੀ ਦੀ ਅਗਵਾਈ ਕਰਦੇ ਹੋਏ, ਉਨ੍ਹਾਂ ਆਪਣੇ ਦਮ ‘ਤੇ
ਪਾਰਟੀ ਨੂੰ ਜਿμਤ ਦਿਵਾਈ ਸੀ| ਵਿਰੋਧੀ ਧਿਰ ਟਰੂਡੋ ‘ਤੇ ਆਪਣੇ ਲਾਭ ਲਈ ਸਮੇਂ ਤੋਂ ਦੋ
ਸਾਲ ਪਹਿਲਾਂ ਚੋਣਾਂ ਕਰਵਾਉਣ ਦਾ ਦੋਸ਼ ਲਾਉਂਦੀ ਰਹੀ ਹੈ| ਟਰੂਡੋ ਨੇ ਦਾਅਵਾ ਕੀਤਾ ਕਿ
ਕੈਨੇਡੀਅਨ ਮਹਾਮਾਰੀ ਦੌਰਾਨ ਕੰਜਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਚਾਹੁੰਦੇ| ਕੈਨੇਡਾ
ਇਸ ਸਮੇਂ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿμਚੋਂ ਇμਕ ਹੈ ਜਿਨ੍ਹਾਂ ਦੇ ਬਹੁਤੇ ਨਾਗਰਿਕਾਂ ਦਾ ਪੂਰੀ ਤਰ੍ਹਾਂ
ਟੀਕਾਕਰਨ ਕੀਤਾ ਗਿਆ ਹੈ|
ਨਿਊ ਡੈਮੋਕ੍ਰੇਟਿਕ ਪਾਰਟੀ ( ਐਨਡੀਪੀ ) ਲਈ ਮੁਹਿੰਮ ਸਰਲ ਸੀ| ਉਨ੍ਹਾਂ ਆਮ ਮੁμਦਿਆਂ
ਨੂੰ ਉਠਾਉਣ ਅਤੇ ਹਰ ਸੰਭਵ ਸਮੇਂ ‘ਤੇ ਟਰੂਡੋ ‘ਤੇ ਹਮਲਾ ਕਰਨ ‘ਤੇ ਧਿਆਨ ਦਿμਤਾ|
ਐਨਡੀਪੀ ਨੇ ਜਗਮੀਤ ਸਿੰਘ ਦੀ ਪ੍ਰਸਿμਧੀ ਦਾ ਭਰਪੂਰ ਉਪਯੋਗ ਕਰਨ ਦੀ ਕੋਸ਼ਿਸ਼ ਕੀਤੀ
ਤੇ ਉਨ੍ਹਾਂ ਦੀ ਪਾਰਟੀ ਨੇ ਇਸ਼ਤਿਹਾਰਾਂ, ਮੁਹਿੰਮਾਂ ਦੌਰਾਨ ਅਤੇ ਨੇਤਾਵਾਂ ਦੀਆਂ ਬਹਿਸਾਂ ਦੌਰਾਨ
ਪ੍ਰਧਾਨ ਮੰਤਰੀ ‘ਤੇ ਵਾਰ-ਵਾਰ ਹਮਲਾ ਕੀਤਾ, ਪਰ ਇਸ ਨਾਲ ਪਾਰਟੀ ਨੂੰ ਬਹੁਤਾ ਲਾਭ ਨਹੀਂ
ਹੋਇਆ|