ਕੈਨੇਡਾ ਦੇ ਸਸਕੈਚਵਨ ਵਿੱਚ ਵਾਪਰੀਆਂ ਛੁਰੇਬਾਜੀ ਦੀਆਂ ਘਟਨਾਵਾਂ ਵਿੱਚ 10 ਦੇ ਮਾਰੇ ਜਾਣ ਅਤੇ 15 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ।
ਜਖਮੀ ਅਤੇ ਮ੍ਰਿਤਕ ਸੂਬੇ ਦੇ ਜੇਮਸ ਸਮਿਥਕਰੀ ਨੈਸ਼ਨ ਅਤੇ ਵੈਲਡਨ ਦੇ ਇਲਾਕੇ ਨਜਦੀਕ 13 ਵੱਖੋ-ਵੱਖ ਥਾਵਾਂ 'ਤੇ ਮਿਲੇ ਹਨ।
ਇਸ ਮਾਮਲੇ ਵਿੱਚ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ 31 ਸਾਲਾ ਡੇਮੀਅਨ ਸੈਂਡਰਸਨ (31) ਤੇ ਮਾਈਲਸ ਸੈਂਡਰਸਨ (30) ਭਗੌੜੇ ਹਨ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਹਥਿਆਰਬੰਦ ਹੋਣਗੇ।
ਪੁਲਿਸ ਇਨ੍ਹਾਂ ਦੀ ਭਾਲ ਵੱਡੇ ਪੱਧਰ 'ਤੇ ਕਰ ਰਹੀ ਹੈ ਤੇ ਰਿਹਾਇਸ਼ੀਆਂ ਨੂੰ ਘਰੋਂ ਨਾ ਨਿਕਲਣ ਅਤੇ ਨਾ ਹੀ ਕਿਸੇ ਨੂੰ ਘਰ ਵਿੱਚ ਪਨਾਹ ਦੇਣ ਦੀ ਸਲਾਹ ਦਿੱਤੀ ਗਈ ਹੈ।
ਜਿਸ ਇਲਾਕੇ ਵਿੱਚ ਘਟਨਾ ਵਾਪਰੀ ਹੈ, ਉੱਥੇ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਨੂੰ ਬਹੁਤ ਘਿਨੌਣਾ ਤੇ ਆਤਮਾ ਨੂੰ ਝਿੰਜੋੜ ਦੇਣ ਵਾਲਾ ਦੱਸਿਆ ਹੈ।