ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਸਿੱਖ ਮਹਿਲਾ ਵਲੋਂ ਗਰੈਮੀ ਅਵਾਰਡ ਜਿੱਤਿਆ ਗਿਆ ਹੋਏ ਤੇ ਅਜਿਹਾ ਕਰਨ ਵਾਲੀ ਹਨ ਗੁਰਜੱਸ ਕੌਰ ਖਾਲਸਾ, ਜਿਨ੍ਹਾਂ ਨੂੰ ਉਨ੍ਹਾਂ ਦੀ ਧਾਰਮਿਕ ਐਲਬਮ 'ਮਿਸਟਿਕ ਮਿਰਰ' ਲਈ ਗਰੈਮੀ ਅਵਾਰਡ ਹਾਸਿਲ ਹੋਇਆ ਹੈ।
ਲਾਸ ਐਂਜਲਸ ਵਿੱਚ ਹੋਏ 65ਵੇਂ ਗਰੇਮੀ ਅਵਾਰਡ ਨੂੰ ਹਾਸਿਲ ਕਰਨ ਮੌਕੇ ਉਨ੍ਹਾਂ ਦੇ ਨਾਲ ਹਰਜੀਵਨ ਸਿੰਘ ਅਤੇ ਕਲਾਕਾਰ ਐਡਮ ਬੇਰੀ ਵੀ ਨਜਰ ਆਏ।
ਗੁਰਜੱਸ ਕੌਰ ਖਾਲਸਾ ਵਲੋਂ ਇਸ ਐਲਬਮ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਗਾਇਨ ਕੀਤਾ ਗਿਆ ਹੈ। ਇਹ ਅਵਾਰਡ ਚੈਂਟ (ਐਮਬੀਐਂਟ) ਕੈਟੇਗਰੀ ਤਹਿਤ ਬੈਸਟ ਨਿਊ ਐਜ ਅਵਾਰਡ ਸ਼੍ਰੇਣੀ ਦਾ ਸੀ।