ਅੱਜ ਸਵੇਰੇ ਤੁਰਕੀ, ਸੀਰੀਆ ਅਤੇ ਲੈਬਨਾਨ ਵਿੱਚ ਆਏ 7.8 ਤੀਬਰਤਾ ਦੇ ਤਾਕਤਵਰ ਭੂਚਾਲ ਦੇ ਕਹਰਿ ਕਾਰਨ ਹੁਣ ਤੱਕ 1000 ਤੋਂ ਵਧੇਰੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਹੀ ਨਹੀਂ ਹਜਾਰਾਂ ਦੀ ਗਿਣਤੀ ਵਿੱਚ ਲੋਕ ਗੰਭੀਰ ਰੂਪ ਵਿੱਚ ਜਖਮੀ ਵੀ ਹੋਏ ਦੱਸੇ ਜਾ ਰਹੇ ਹਨ ਤੇ ਸੈਂਕੜੇ ਦੀ ਗਿਣਤੀ ਵਿੱਚ ਲਾਪਤਾ ਹਨ।
ਤੁਰਕੀ ਦੇ ਰਾਸ਼ਟਰਪਤੀ ਨੇ ਤਾਂ ਐਮਰਜੈਂਸੀ ਐਲਾਨਦਿਆਂ ਦੂਜੇ ਦੇਸ਼ਾਂ ਨੂੰ ਮੱਦਦ ਲਈ ਅੱਗੇ ਆਉਣ ਨੂੰ ਕਿਹਾ ਹੈ।