ਪਿਛਲੇ ਸਾਲ ਕੈਨੇਡੀਅਨ ਵੀਜ਼ਾ ਅਤੇ ਪੀ.ਆਰ. ਹਾਸਲ ਕਰਨ ਵਾਲਿਆਂ ਵਿਚ ਭਾਰਤੀਆਂ ਦੀ ਝੰਡੀ ਰਹੀ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵੱਲੋਂ ਬੀਤੇ ਦਿਨ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸਾਲ 2021 ਵਿਚ ਕੈਨੇਡਾ ਵਿਚ 405,000 ਤੋਂ ਜ਼ਿਆਦਾ ਪ੍ਰਵਾਸੀ ਲੋਕ ਆਏ। ਇਨ੍ਹਾਂ ਪ੍ਰਵਾਸੀਆਂ ਵਿੱਚੋਂ ਤਕਰੀਬਨ ਇੱਕ ਤਿਹਾਈ ਲੋਕ ਭਾਰਤੀ ਮੂਲ ਦੇ ਹਨ।
ਇਸੇ ਤਰ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਵੀ ਭਾਰਤੀਆਂ ਦਾ ਪਹਿਲਾ ਨੰਬਰ ਰਿਹਾ। ਅੰਕੜਿਆਂ ਅਨੁਸਾਰ ਕੈਨੇਡਾ ਵਿਚ ਪਿਛਲੇ ਸਾਲ ਤਕਰੀਬਨ 450,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਅਤੇ ਇਨ੍ਹਾਂ ਵਿਦਿਆਰਥੀਆਂ ਵਿਚ ਭਾਰਤੀਆਂ ਵਿਦਿਆਰਥੀਆਂ ਦੀ ਗਿਣਤੀ 50 ਪ੍ਰਤੀਸ਼ਤ ਸੀ।