ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਆਖਰਕਾਰ ਜਿੰਦਗੀ ਦੀ ਲੜਾਈ ਹਾਰ ਗਏ| ਜਾਪਾਨੀ ਮੀਡੀਆ ਦੇ ਹਵਾਲੇ ਨਾਲ ਖਬਰਾਂ ਮੁਤਾਬਕ ਸ਼ਿੰਜੋ
ਆਬੇ ਦੀ ਛਾਤੀ ‘ਚ ਦੋ ਵਾਰ ਗੋਲੀ ਲੱਗੀ ਸੀ| ਇਸ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ| ਕਈ ਘੰਟਿਆਂ ਦੇ ਇਲਾਜ ਤੋਂ ਬਾਅਦ ਆਖਰਕਾਰ ਉਨ੍ਹਾਂ ਦੀ ਮੌਤ ਹੋ ਗਈ| ਸ਼ਿੰਜੋ ਆਬੇ ਦੀ ਮੌਤ ਤੋਂ ਬਾਅਦ ਜਾਪਾਨ ‘ਚ 9 ਜੁਲਾਈ (ਸ਼ਨੀਵਾਰ) ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ|
ਗੋਲੀ ਲੱਗਣ ਤੋਂ ਬਾਅਦ
ਸ਼ਿੰਜੋ ਆਬੇ ਦਾ ਨਾਰਾ ਮੈਡੀਕਲ
ਯੂਨੀਵਰਸਿਟੀ ਹਸਪਤਾਲ ਵਿੱਚ
ਇਲਾਜ ਚੱਲ ਰਿਹਾ ਸੀ| ਭਾਰਤੀ
ਸਮੇਂ ਅਨੁਸਾਰ ਸਵੇਰੇ 8 ਵਜੇ
(ਜਾਪਾਨੀ ਸਮੇਂ ਅਨੁਸਾਰ 11.30
ਵਜੇ) ਭਾਸ਼ਣ ਦੌਰਾਨ ਮੀਟਿੰਗ ਵਿੱਚ
ਮੌਜੂਦ ਇੱਕ ਹਮਲਾਵਰ ਨੇ ਆਬੇ
‘ਤੇ ਪਿੱਛਿਓਂ ਗੋਲੀ ਚਲਾ ਦਿੱਤੀ|
6 ਘੰਟੇ ਬਾਅਦ ਉਨ੍ਹਾਂ ਨੇ ਆਖਰੀ
ਸਾਹ ਲਿਆ| ਗੋਲੀ ਲੱਗਣ ਤੋਂ
ਬਾਅਦ ਉਨ੍ਹਾਂ ਦੀ ਹਾਲਤ
ਲਗਾਤਾਰ ਵਿਗੜਦੀ ਜਾ ਰਹੀ ਸੀ|
ਡਾਕਟਰ ਉਨ੍ਹਾਂ ਨੂੰ ਬਚਾਉਣ ਲਈ
ਕਾਫੀ ਮਿਹਨਤ ਕਰ ਰਹੇ ਸਨ ਪਰ
ਫਿਰ ਵੀ ਉਸ ਵਿਚ ਕੋਈ ਸੁਧਾਰ
ਨਹੀਂ ਹੋਇਆ| ਆਬੇ ਦੇ ਦਿਲ
ਸਮੇਤ ਕਈ ਅੰਗਾਂ ਨੇ ਕੰਮ ਕਰਨਾ
ਬੰਦ ਕਰ ਦਿੱਤਾ ਸੀ| ਅਜਿਹੇ ‘ਚ
ਮੰਨਿਆ ਜਾ ਰਿਹਾ ਹੈ ਕਿ ਆਬੇ ਦੀ
ਮੌਤ ਤੋਂ ਬਾਅਦ ਐਤਵਾਰ ਨੂੰ ਹੋਣ
ਵਾਲੀਆਂ ਜਾਪਾਨੀ ਸੰਸਦ ਦੇ
ਉਪਰਲੇ ਸਦਨ ਦੀਆਂ ਚੋਣਾਂ
ਮੁਲਤਵੀ ਹੋ ਸਕਦੀਆਂ ਹਨ|