ਨਵੀਂ ਦਿੱਲੀ, 13 ਜੁਲਾਈ (ਏਜੰਸੀ)- ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹੁਣ ਮੁਫਤ ‘ਚ ਕੋਰੋਨਾ ਦੀ ਬੂਸਟਰ ਡੋਜ ਮਿਲੇਗੀ| ਹਾਲਾਂਕਿ ਫਿਲਹਾਲ ਇਹ 75 ਦਿਨਾਂ ਲਈ ਉਪਲਬਧ ਹੋਣ ਜਾ ਰਿਹਾ ਹੈ| ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ਭਾਰਤ ਆਜਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ| ਆਜਾਦੀ ਦੇ ਅੰਮ੍ਰਿਤ ਕਾਲ ਦੇ ਮੌਕੇ ‘ਤੇ
ਇਹ ਫੈਸਲਾ ਕੀਤਾ ਗਿਆ ਹੈ ਕਿ 15 ਜੁਲਾਈ 2022 ਤੋਂ ਅਗਲੇ 75 ਦਿਨਾਂ ਤੱਕ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਮੁਫਤ ਬੂਸਟਰ ਖੁਰਾਕਾਂ ਦਿੱਤੀਆਂ
ਜਾਣਗੀਆਂ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਇਸ ਸਬੰਧੀ ਪ੍ਰਸਤਾਵ ਨੂੰ ਮਨਜੂਰੀ ਦਿੱਤੀ ਗਈ| ਭਾਰਤ ਦੀ ਆਜਾਦੀ ਦੇ 75 ਸਾਲਾਂ ਦੇ ਮੌਕੇ ‘ਤੇ ‘ਆਜਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਮੁਹਿੰਮ ਚਲਾਈ ਜਾਵੇਗੀ|
ਅਨੁਰਾਗ ਠਾਕੁਰ ਨੇ ਕਿਹਾ,
ਪ੍ਰਧਾਨ ਮੰਤਰੀ ਨੇ ਵਾਰ-ਵਾਰ ਟੀਕਾਕਰਨ
‘ਤੇ ਜੋਰ ਦਿੱਤਾ ਹੈ| ਇੱਕ ਵਾਰ ਫਿਰ ਇੰਝ
ਲੱਗਦਾ ਹੈ ਕਿ ਬੂਸਟਰ ਡੋਜ ਦੀ ਲੋੜ ਹੈ|
ਉਨ੍ਹਾਂ ਕਿਹਾ ਕਿ ਸਰਕਾਰ ਵਿਗਿਆਨਕ
ਤਰੀਕੇ ਨਾਲ ਫੈਸਲੇ ਲੈਂਦੀ ਹੈ, ਫੈਸਲਾ
ਆਪਣੇ ਤੌਰ ‘ਤੇ ਨਹੀਂ ਲਿਆ ਗਿਆ|
ਇਹ ਫੈਸਲਾ ਬਿਨਾਂ ਕਿਸੇ ਸਿਆਸੀ
ਲਾਭ ਜਾਂ ਨੁਕਸਾਨ ਦੇ ਲਿਆ ਗਿਆ ਹੈ|
ਇਸ ਨੂੰ ਬਜਟ ਦੀ ਵਸਤੂ ਵਜੋਂ ਦੇਖਣ ਦੀ
ਬਜਾਏ ਵੱਡੀ ਆਬਾਦੀ ਦੇ ਭਲੇ ਲਈ
ਦੇਖਿਆ ਜਾਣਾ ਚਾਹੀਦਾ ਹੈ| 18 ਸਾਲ ਤੋਂ
ਵੱਧ ਉਮਰ ਦੇ ਜਿਹੜੇ ਲੋਕ ਸਰਕਾਰੀ
ਹਸਪਤਾਲ ਵਿੱਚ ਬੂਸਟਰ ਡੋਜ ਲੈਣਗੇ,
ਉਨ੍ਹਾਂ ਨੂੰ ਮੁਫਤ ਦਿੱਤੀ ਜਾਵੇਗੀ|
ਅਨੁਰਾਗ ਠਾਕੁਰ ਨੇ ਕਿਹਾ, ਦੇਸ
ਵਾਸੀਆਂ ਨੂੰ ਬੇਨਤੀ ਹੈ ਕਿ ਉਹ ਕੋਰੋਨਾ ਦੀ
ਬੂਸਟਰ ਡੋਜ ਕਰਵਾਉਣ| ਦੇਸ਼ ਦੇ ਸਾਰੇ
ਸਰਕਾਰੀ ਕੇਂਦਰਾਂ ‘ਤੇ ਕੋਰੋਨਾ ਕੂ ਬੂਸਟਰ ਡੋਜ
ਉਪਲਬਧ ਹੋਵੇਗੀ|