ਨਵੀਂ ਦਿੱਲੀ, 18 ਅਗਸਤ (ਏਜੰਸੀ)- ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਈ ਭਾਰਤੀ ਅਤੇ ਪਾਕਿਸਤਾਨੀ ਯੂ-ਟਿਊਬ ਨਿਊਜ ਚੈਨਲਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ| ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਪ੍ਰਚਾਰ ਕਰਨ ਲਈ 8 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ| ਇਨ੍ਹਾਂ ਯੂਟਿਊਬ ਚੈਨਲਾਂ ਵਿੱਚ 7 ਭਾਰਤੀ ਅਤੇ 1 ਪਾਕਿਸਤਾਨੀ ਯੂਟਿਊਬ ਚੈਨਲ ਸ਼ਾਮਲ ਹੈ| ਉਨ੍ਹਾਂ ਨੂੰ ਕਟ 2021 ਦੇ ਤਹਿਤ ਬਲਾਕ ਕੀਤਾ ਗਿਆ ਹੈ| ਬਲਾਕ ਯੂ-ਟਿਊਬ ਚੈਨਲਾਂ ਨੂੰ 114 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ ਅਤੇ ਇਨ੍ਹਾਂ ਚੈਨਲਾਂ ਦੇ 85 ਲੱਖ 73 ਹਜਾਰ ਯੂਜ਼ਰਸ ਹਨ| ਮੰਤਰਾਲੇ ਮੁਤਾਬਕ ਇਨ੍ਹਾਂ ਚੈਨਲਾਂ ‘ਤੇ ਝੂਠਾ ਤੇ ਭਾਰਤ ਵਿਰੋਧੀ ਕੰਟੇਂਟ ਪਰੋਸਿਆ ਜਾ ਰਿਹਾ ਸੀ|
ਮੰਤਰਾਲੇ ਵੱਲੋਂ ਜਿਨ੍ਹਾਂ ਚੈਨਲਾਂ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਲੋਕਤੰਤਰ ਟੀਵੀ, ਏਐੱਮ ਰਜਵੀ, ਯੂਐਂਡਵੀ ਟੀਵੀ, ਗੌਰਵਸ਼ਾਲੀ ਪਵਨ ਮਿਥੀਲਾਂਚਲ, ਸੀਟਾਪ 5, ਸਰਕਾਰੀ ਅਪਡੇਟ, ਸਭ ਕੁਝ ਦੇਖੋ ਤੇ ਨਿਊਜ਼ ਦੀ ਦੁਨੀਆ ਚੈਨਲ
ਸ਼ਾਮਲ ਹਨ| ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਜੁਲਾਈ
ਵਿੱਚ 78 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰਨ ਦੇ ਆਦੇਸ਼
ਦਿੱਤੇ ਸਨ| ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਮੰਤਰਾਲੇ ਨੇ 22
ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ| ਇਨ੍ਹਾਂ ਵਿੱਚ
4 ਪਾਕਿਸਤਾਨ ਅਧਾਰਿਤ ਯੂ-ਟਿਊਬ ਚੈਨਲ ਸਨ| ਇਹ
ਸਾਰੇ ਨੈੱਟਵਰਕ ਝੂਠੀਆਂ ਖਬਰਾਂ ਫੈਲਾ ਕੇ ਭਾਰਤੀਆਂ ਨੂੰ
ਗੁਮਰਾਹ ਕਰਨ ਦੇ ਮਕਸਦ ਨਾਲ ਚਲਾਏ ਜਾ ਰਹੇ ਸਨ|