ਨਵੀਂ ਦਿੱਲੀ, 25 ਜੁਲਾਈ (ਏਜੰਸੀ)- ਦ੍ਰੋਪਦੀ ਮੁਰਮੂ ਨੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਭਾਵ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ| ਭਾਰਤ ਦੇ ਚੀਫ ਜਸਟਿਸ ਜਸਟਿਸ ਐਨਵੀ ਰਮਨਾ ਨੇ ਉਨ੍ਹਾਂ ਨੂੰ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ ਵਿੱਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ| ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਹੁੰ ਚੁੱਕਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ, ਮੈਂ ਸੰਸਦ ਵਿੱਚ ਖੜ੍ਹੇ ਤੁਹਾਡੇ ਸਾਰਿਆਂ ਦਾ ਨਿਮਰਤਾ ਨਾਲ ਧੰਨਵਾਦ ਕਰਦੀ ਹਾਂ, ਜੋ ਸਾਰੇ ਭਾਰਤੀਆਂ ਦੀਆਂ ਉਮੀਦਾਂ, ਇੱਛਾਵਾਂ ਅਤੇ ਅਧਿਕਾਰਾਂ ਦਾ ਪ੍ਰਤੀਕ ਹੈ| ਇਸ ਨਵੀਂ ਜਿੰਮੇਵਾਰੀ ਨੂੰ ਸੰਭਾਲਣ ਲਈ ਤੁਹਾਡਾ ਭਰੋਸਾ ਅਤੇ ਸਮਰਥਨ ਮੇਰੇ ਲਈ ਵੱਡੀ ਤਾਕਤ ਹੋਵੇਗਾ| ਮੈਂ ਦੇਸ਼ ਦੀ ਪਹਿਲੀ ਰਾਸ਼ਟਰਪਤੀ ਹਾਂ, ਜਿਸਦਾ ਜਨਮ ਆਜਾਦ ਭਾਰਤ ਵਿੱਚ ਹੋਇਆ| ਰਾਸ਼ਟਰਪਤੀ ਮੁਰਮੂ ਨੇ ਕਿਹਾ, ਸਾਨੂੰ ਆਜਾਦ ਭਾਰਤ ਦੇ ਨਾਗਰਿਕਾਂ ਦੇ ਨਾਲ-ਨਾਲ ਆਪਣੇ ਆਜਾਦੀ ਘੁਲਾਟੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ ਕਰਨਾ ਹੋਵੇਗਾ, ਕਿ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣਾ ਮੇਰੀ ਨਿੱਜੀ ਪ੍ਰਾਪਤੀ ਨਹੀਂ ਹੈ| ਇਹ
ਭਾਰਤ ਦੇ ਹਰ ਗਰੀਬ ਦੀ ਪ੍ਰਾਪਤੀ ਹੈ| ਮੇਰੀ ਨਾਮਜਦਗੀ ਇਸ ਗੱਲ ਦਾ
ਸਬੂਤ ਹੈ ਕਿ ਭਾਰਤ ਵਿੱਚ ਗਰੀਬ ਲੋਕ ਸਿਰਫ ਸੁਪਨੇ ਹੀ ਨਹੀਂ ਦੇਖ ਸਕਦੇ
ਸਗੋਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਵੀ ਕਰ ਸਕਦੇ ਹਨ| ਮੈਂ ਸੰਤੁਸ਼ਟ ਹਾਂ ਕਿ
ਜਿਹੜੇ ਲੋਕ ਸਾਲਾਂ ਤੋਂ ਵਿਕਾਸ ਤੋਂ ਵਾਂਝੇ ਹਨ ਗਰੀਬ, ਦੱਬੇ-ਕੁਚਲੇ, ਪਛੜੇ,
ਆਦਿਵਾਸੀ ਉਹ ਮੈਨੂੰ ਆਪਣੇ ਪ੍ਰਤੀਬਿੰਬ ਵਜੋਂ ਦੇਖ ਸਕਦੇ ਹਨ| ਮੇਰੀ
ਨਾਮਜਦਗੀ ਦੇ ਪਿੱਛੇ ਗਰੀਬਾਂ ਦਾ ਆਸ਼ੀਰਵਾਦ ਹੈ, ਇਹ ਕਰੋੜਾਂ ਔਰਤਾਂ
ਦੇ ਸੁਪਨਿਆਂ ਅਤੇ ਸਮਰੱਥਾਵਾਂ ਦਾ ਪ੍ਰਤੀਬਿੰਬ ਹੈ|