ਜਬਲਪੁਰ : ਨਿਊ ਲਾਈਫ ਮਲਟੀਸਪੈਸ਼ਲਿਟੀ ਹਸਪਤਾਲ ਜਬਲਪੁਰ ‘ਚ ਸੋਮਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ| ਅੱਗ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋਣ
ਦੀ ਗੱਲ ਕਹੀ ਜਾ ਰਹੀ ਹੈ| ਇਹ ਹਸਪਤਾਲ ਦਮੋਹ ਨਾਕਾ ਸ਼ਿਵਨਗਰ ਵਿੱਚ ਸਥਿਤ ਹੈ| ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ| ਅੱਗ ਲੱਗਣ ਦੀ ਸੂਚਨਾ
ਮਿਲਦੇ ਹੀ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ| ਜਾਣਕਾਰੀ ਮੁਤਾਬਕ ਫਿਲਹਾਲ ਇਸ ਹਸਪਤਾਲ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ| ਇਹ ਕਿਸਦਾ ਹਸਪਤਾਲ ਹੈ, ਇਸ ਵਿੱਚ ਕਿੰਨਾ ਸਟਾਫ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ| ਦੱਸ ਦਈਏ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਦਮੋਹ ਨਾਕੇ ਤੋਂ ਕੁਝ ਲੋਕ ਜਾ ਰਹੇ ਸਨ
ਅਤੇ ਉਨ੍ਹਾਂ ਨੇ ਹਸਪਤਾਲ ‘ਚ ਅੱਗ ਲੱਗੀ ਦੇਖੀ| ਉਸ ਸਮੇਂ
ਲੋਕਾਂ ਨੇ ਚੀਕਾਂ ਵੀ ਸੁਣੀਆਂ|
ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ
ਦਿੱਤੀ| ਪਰ, ਅੱਗ ਇੰਨੀ ਭਿਆਨਕ ਸੀ ਕਿ ਜਦੋਂ ਤੱਕ
ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ ‘ਤੇ ਪਹੁੰਚੀ, ਉਦੋਂ ਤੱਕ
ਅੱਗ ਚਾਰੇ ਪਾਸੇ ਫੈਲ ਚੁੱਕੀ ਸੀ|