ਨਵੀਂ ਦਿੱਲੀ, 18 ਜੁਲਾਈ (ਏਜੰਸੀ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਊਰਜਾ ਮੰਤਰੀ ਆਰਕੇ ਸਿੰਘ ਨੇ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਪੀਪੀਈ ਕਿੱਟਾਂ ਵਿੱਚ ਆਪਣੀ ਵੋਟ ਪਾਈ| ਦੋਵਾਂ ਮੰਤਰੀਆਂ ਨੂੰ ਬੈਲਟ ਬਾਕਸ ਵਿੱਚ ਵੋਟ ਪਾਉਣ ਸਮੇਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕਣਾ ਪਿਆ ਕਿਉਂਕਿ ਉਹ ਕੋਵਿਡ-19 ਸੰਕਰਮਿਤ ਹਨ| ਰਾਸ਼ਟਰਪਤੀ ਚੋਣ ਦੇ ਰਿਟਰਨਿੰਗ ਅਫਸਰ ਨੇ ਕਿਹਾ ਹੈ ਕਿ ਸੰਸਦ ਵਿੱਚ ਵੋਟ ਪਾਉਣ ਲਈ ਅਧਿਕਾਰਤ 736 ਵੋਟਰਾਂ (727 ਸੰਸਦ ਮੈਂਬਰ, 9 ਵਿਧਾਇਕ) ਵਿੱਚੋਂ 730 ਨੇ ਆਪਣੀ ਵੋਟ ਪਾਈ ਹੈ| ਇਸ ਵਿੱਚ 721 ਸੰਸਦ ਮੈਂਬਰ ਅਤੇ 9 ਵਿਧਾਇਕ ਸ਼ਾਮਲ ਹਨ| 6 ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ| ਰਾਸ਼ਟਰਪਤੀ ਚੋਣ ਲਈ ਬੈਲਟ ਬਾਕਸ ਸੋਮਵਾਰ ਰਾਤ ਤੱਕ ਸੰਸਦ ਭਵਨ ਪਹੁੰਚ ਜਾਣਗੇ| ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ| ਪੰਜਾਬ ਵਿਚ ਰਾਸ਼ਟਰਪਤੀ ਚੋਣ ਲਈ ਮਤਦਾਨ ਕੀਤਾ ਗਿਆ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ
ਰਾਸ਼ਟਰਪਤੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ
ਕੀਤਾ| ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਮਤਦਾਨ
ਕੀਤਾ ਗਿਆ| ਇਸ ਲਈ ਵਿਧਾਨ ਸਭਾ ਵਿਚ ਕਮੇਟੀ ਰੂਮ
ਵਿਚ ਵੋਟਿੰਗ ਸੈਂਟਰ ਬਣਾਇਆ ਗਿਆ| ਪੰਜਾਬ ਵਿਧਾਨ
ਸਭਾ ਵਿਚ ਸੂਬੇ ਦੇ ਵਿਧਾਇਕਾ ਨੇ ਮਤਦਾਨ ਕੀਤਾ|