ਨਵੀਂ ਦਿੱਲੀ, 27 ਮਾਰਚ (ਏਜੰਸੀ)- ਅਮਰਨਾਥ ਯਾਤਰਾ ਦਾ ਇੰਤਜਾਰ ਕਰ ਰਹੇ ਯਾਤਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ| ਇਸ ਸਾਲ ਅਮਰਨਾਥ ਯਾਤਰਾ
30 ਜੂਨ 2022 ਤੋਂ ਸ਼ੁਰੂ ਹੋਵੇਗੀ| ਇਹ ਜਾਣਕਾਰੀ ਜੰਮੂਕਸ਼ਮੀਰ ਦੇ ਉਪ ਰਾਜਪਾਲ ਦੇ ਦਫਤਰ ਨੇ ਐਤਵਾਰ ਨੂੰ ਦਿੱਤੀ| ਉਪ ਰਾਜਪਾਲ ਦੇ ਦਫਤਰ ਨੇ ਕਿਹਾ ਕਿ ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨਾ ਲਾਜਮੀ ਹੋਵੇਗਾ| ਅਮਰਨਾਥ ਯਾਤਰਾ 43 ਦਿਨਾਂ ਤੱਕ ਚੱਲੇਗੀ, ਜਿਸ ਦਾ ਆਖਰੀ ਦਿਨ ਰਕਸ਼ਾ ਬੰਧਨ ਵਾਲਾ ਦਿਨ ਹੋਵੇਗਾ| ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ| ਸ੍ਰਾਈਨ ਬੋਰਡ ਮੁਤਾਬਕ ਅਮਰਨਾਥ ਯਾਤਰਾ ‘ਤੇ ਜਾਣ ਦੇ ਚਾਹਵਾਨ ਸਰਧਾਲੂਆਂ ਦੀ ਰਜਿਸਟ੍ਰੇਸਨ ਪ੍ਰਕਿਰਿਆ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ| ਬੋਰਡ ਮੁਤਾਬਕ ਇੱਕ ਦਿਨ ਵਿੱਚ
ਸਿਰਫ 20 ਹਜਾਰ ਲੋਕਾਂ ਦੀ ਹੀ ਰਜਿਸਟ੍ਰੇਸ਼ਨ ਹੋਵੇਗੀ|
ਇਸ ਤੋਂ ਇਲਾਵਾ ਯਾਤਰਾ ਦੇ ਦਿਨਾਂ ਦੌਰਾਨ ਕਾਊਂਟਰਾਂ ‘ਤੇ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ| ਅਮਰਨਾਥ ਯਾਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ
ਇਸ ਯਾਤਰਾ ‘ਤੇ ਸਿਰਫ ਉਹੀ ਸ਼ਰਧਾਲੂ ਹੀ ਜਾ ਸਕਣਗੇ, ਜਿਨ੍ਹਾਂ ਦੀ ਉਮਰ 16 ਤੋਂ 65 ਸਾਲ ਦੇ ਵਿਚਕਾਰ ਹੋਵੇਗੀ| ਅਮਰਨਾਥ ਯਾਤਰਾ 20222 ਲਈ ਮੈਡੀਕਲ ਸਰਟੀਫਿਕੇਟ ਹੋਣਾ ਲਾਜਮੀ ਹੈ| ਇਸ ਦੇ ਨਾਲ ਹੀ ਯਾਤਰਾ ਲਈ ਯਾਤਰੀਆਂ ਲਈ ਫਿਟਨੈਸ ਸਰਟੀਫਿਕੇਟ ਵੀ ਜਰੂਰੀ ਹੋਵੇਗਾ| ਦੱਸ ਦੇਈਏ ਕਿ ਅਮਰਨਾਥ ਯਾਤਰਾ ਸਾਰੀਆਂ ਧਾਰਮਿਕ ਯਾਤਰਾਵਾਂ ਵਿੱਚੋਂ ਇੱਕ ਸਭ ਤੋਂ ਮੁਸਕਲ ਯਾਤਰਾ ਹੈ| ਅਮਰਨਾਥ ਯਾਤਰਾ ਦੀ ਚੜ੍ਹਾਈ ਦੋ ਰਸ਼ਤਿਆਂ ਤੋਂ ਹੁੰਦੀ ਹੈ| ਪਹਿਲਾ ਰਸਤਾ ਪਹਿਲਗਾਮ ਤੋਂ ਹੁੰਦਾ ਹੈ ਜਦਕਿ ਦੂਜਾ ਰਸਤਾ ਬਲਦਾਲ ਤੋਂ ਹੁੰਦਾ ਹੈ| ਇਹ ਦੋਵੇਂ ਰਸਤੇ ਹਮੇਸ਼ਾ ਹੀ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਰਹਿੰਦੇ ਹਨ, ਇਸ ਲਈ ਸੁਰੱਖਿਆ ਦੇ ਨਜਰੀਏ ਤੋਂ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਦੀ ਵਿਆਪਕ ਤੈਨਾਤੀ ਕੀਤੀ ਜਾਂਦੀ ਹੈ|