ਨਵੀਂ ਦਿੱਲੀ, 29 ਮਾਰਚ (ਏਜੰਸੀ)- ਡੇਰਾ ਸਿਰਸਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ| ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸ਼ਿਫਟ ਹੋਣ ਜਾ
ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਪਰਿਵਾਰ ਸ਼ਿਫਟ ਹੋ ਰਿਹਾ ਹੈ| ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਆਈ ਹੈ|
ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਵੱਲੋਂ ਹਾਲ ਹੀ ਵਿਚ ਲਿਖੀ ਚਿੱਠੀ ਵਿਚ ਵੀ ਇਸ ਦਾ ਜਿਕਰ ਕੀਤਾ ਸੀ| ਪਤਾ ਲੱਗਾ ਹੈ ਕਿ ਡੇਰਾ ਮੁਖੀ ਦਾ
ਪਰਿਵਾਰ ਲੰਡਨ ਵਿਚ ਸ਼ਿਫਟ ਹੋਵੇਗਾ, ਹਾਲਾਂਕਿ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ| ਸੂਤਰਾਂ ਮੁਕਾਬਕ ਪਰਿਵਾਰ ਕੁਝ ਹੀ ਦਿਨਾਂ ਵਿਚ ਬਾਹਰ ਚਲਾ
ਜਾਵੇਗਾ|
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਪੜ੍ਹਾਈ ਲਈ ਰਾਮ ਰਹੀਮ ਤੋਂ ਇਸ ਸਬੰਧੀ ਇਜਾਜਤ ਮੰਗੀ ਸੀ| ਹੁਣ ਰਾਮ ਰਹੀਮ ਨੇ ਇਸ ਸਬੰਧੀ ਹਾਮੀ ਭਰ
ਦਿੱਤੀ ਹੈ| ਡੇਰੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਕੁਝ ਹੀ ਦਿਨਾਂ ਵਿਚ ਵਿਦੇਸ਼ ਸ਼ਿਫਟ ਹੋ ਜਾਵੇਗਾ| ਡੇਰੇ ਦੇ ਬੁਲਾਰੇ ਜਤੇਂਦਰ ਖੁਰਾਣਾ
ਨੇ ਮੰਨਿਆ ਹੈ ਕਿ ਪੜ੍ਹਾਈ ਲਈ ਡੇਰਾ ਮੁਖੀ ਦਾ ਪਰਿਵਾਰ ਬਾਹਰ ਜਾ ਰਿਹਾ ਹੈ| ਉਹ ਦੇਸ਼ ਤੋਂ ਬਾਹਰ ਜਾ ਰਹੇ ਹਨ, ਇਸ ਬਾਰੇ ਕੁਝ ਪਤਾ ਨਹੀਂ| ਫਿਲਹਾਲ
ਪਰਿਵਾਰ ਡੇਰੇ ਦੇ ਅੰਦਰ ਹੀ ਹੈ| ਉਨ੍ਹਾਂ ਕਿਹਾ ਕਿ ਚਿੱਠੀ ਵਿਚ ਜਿਕਰ ਕੀਤਾ ਗਿਆ ਸੀ ਕਿ ਪਰਿਵਾਰ ਬੱਚਿਆਂ ਦੀ ਪੜ੍ਹਾਈ ਲਈ ਬਾਹਰ ਜਾ ਰਿਹਾ ਹੈ| ਇਸ
ਲਈ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਹ ਦੇਸ਼ ਤੋਂ ਬਾਹਰ ਜਾ ਰਿਹਾ ਹੈ| ਫਿਲਹਾਲ ਪਰਿਵਾਰ ਡੇਰੇ ਦੇ ਅੰਦਰ ਹੀ ਹੈ|