ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਹੈ| ਨਾਲ ਹੀ ਪੁਲਿਸ ਨੂੰ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ| ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ| ਜੋ ਇਹ ਕੰਮ ਕਰ ਰਹੇ
ਹਨ, ਉਹ ਬਾਜ ਆ ਜਾਣ| ਉਨ੍ਹਾਂ ਕਿਹਾ ਕਿ ਮੈਂ ਕੈਬਨਿਟ ਮੰਤਰੀ ਨੂੰ ਤੁਰਤ ਅਹੁਦੇ ਤੋਂ ਬਾਹਰ ਕਰ ਰਿਹਾ ਹਾਂ| ਉਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਸਲੇ ਬਾਰੇ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ| ਉਨ੍ਹਾਂ ਕਿਹਾ, ਭਗਵੰਤ ਮਾਨ ਤੁਹਾਡੇ ਉਤੇ ਮਾਣ ਹੈ| ਤੁਹਾਡੀ ਕਾਰਵਾਈ ਨੇ ਮੇਰੀਆਂ
ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ| ਪੂਰਾ ਦੇਸ਼ ਆਮ ਆਦਮੀ
ਪਾਰਟੀ ਉੱਤੇ ਮਾਣ ਕਰਦਾ ਹੈ| ਅਰਵਿੰਦ ਕੇਜਰੀਵਾਲ ਨੇ ਕਿਹਾ
ਕਿ ਪੂਰੇ ਦੇਸ਼ ਅਤੇ ਪੰਜਾਬ ਨੂੰ ਭਗਵੰਤ ਮਾਨ ਉਪਰ ਮਾਣ ਹੈ|
ਜੇਕਰ ਚਾਹੁੰਦੇ ਤਾਂ ਉਹ ਇਸ ਮਾਮਲੇ ਨੂੰ ਦਬਾ ਸਕਦੇ ਸਨ ਪਰ
ਉਨ੍ਹਾਂ ਨੇ ਅਜਿਹਾ ਨਹੀਂ ਕੀਤਾ| ਅਰਵਿੰਦ ਕੇਜਰੀਵਾਲ ਨੇ
ਆਖਿਆ ਕਿ ਉਨ੍ਹਾਂ ਨੇ ਵੀ 2015 ਵਿੱਚ ਆਪਣੇ ਮੰਤਰੀ ਨੂੰ
ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਬਰਖਾਸਤ
ਕੀਤਾ ਸੀ|
ਭ੍ਰਿਸ਼ਟਾਚਾਰ ਦੇਸ਼ ਨਾਲ ਗੱਦਾਰੀ ਹੈ ਅਤੇ ਕਦੇ ਵੀ
ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ| ਅੱਜ ਪੂਰੇ ਦੇਸ਼ ਵਿਚ
ਇਕ ਹੀ ਪਾਰਟੀ ਹੈ ਜੋ ਕੱਟੜ ਇਮਾਨਦਾਰ ਸਰਕਾਰ ਦੇ ਸਕਦੀ
ਹ