ਪਲਵਲ, 16 ਜੂਨ (ਏਜੰਸੀ)- ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਚਾਰ ਸਾਲਾਂ ਲਈ ਭਰਤੀ ਯੋਜਨਾ ਅਗਨੀਪਥ ਖਿਲਾਫ ਹਰਿਆਣਾ ਵਿੱਚ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ|ਨੌਜਵਾਨਾਂ ਦੇ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ| ਪੂਰੇ ਬਿਹਾਰ ਵਿੱਚ ਅਗਨੀਪਥ ਯੋਜਨਾ ਦਾ ਤਿੱਖਾ ਵਿਰੋਧ ਹੋ ਰਿਹਾ ਹੈ| ਨੌਜਵਾਨ ਅਤੇ ਵਿਦਿਆਰਥੀ ਸੜਕਾਂ ‘ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ| ਬਕਸਰ ਤੋਂ ਮੁੰਗੇਰ ਅਤੇ ਸਹਰਸਾ ਤੋਂ ਨਵਾਦਾ ਤੱਕ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ| ਭਾਰਤੀ ਰੇਲਵੇ ਗੁੱਸੇ ਦੇ
ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ‘ਤੇ ਹੈ|
ਕਈ ਥਾਵਾਂ ‘ਤੇ ਯਾਤਰੀ ਰੇਲ
ਗੱਡੀਆਂ ਨੂੰ ਅੱਗ ਲਾਉਣ ਦੀਆਂ
ਘਟਨਾਵਾਂ ਸਾਹਮਣੇ ਆਈਆਂ ਹਨ|
ਵਿਦਿਆਰਥੀ ਅਤੇ ਨੌਜਵਾਨ ਰੇਲ
ਪਟੜੀਆਂ ਅਤੇ ਰਾਸ਼ਟਰੀ ਰਾਜ
ਮਾਰਗ ‘ਤੇ ਜੋਰਦਾਰ ਪ੍ਰਦਰਸ਼ਨ ਕਰ
ਰਹੇ ਹਨ|
ਰੇਲ ਸੇਵਾਵਾਂ ਬੁਰੀ ਤਰ੍ਹਾਂ
ਪ੍ਰਭਾਵਿਤ ਹੋਈਆਂ ਹਨ| ਇਸ ਦੇ
ਨਾਲ ਹੀ ਕੁਝ ਜਿਲਿਆਂ ‘ਚ ਨੈਸ਼ਨਲ
ਹਾਈਵੇ ‘ਤੇ ਪ੍ਰਦਰਸ਼ਨ ਵੀ ਹੋਏ ਹਨ,
ਜਿਸ ਕਾਰਨ ਆਵਾਜਾਈ ਵਿਵਸਥਾ
ਠੱਪ ਹੋ ਗਈ ਹੈ| ਦੱਸ ਦੇਈਏ ਕਿ
ਭਾਰਤੀ ਸੈਨਾ, ਹਵਾਈ ਸੈਨਾ ਅਤੇ
ਜਲ ਸੈਨਾ ਵਿੱਚ ਭਰਤੀ ਲਈ
ਅਗਨੀਪਥ ਯੋਜਨਾ ਸ਼ੁਰੂ ਕਰਨ ਦਾ
ਐਲਾਨ ਕੀਤਾ ਗਿਆ ਹੈ| ਇਸ
ਸਕੀਮ ਤਹਿਤ ਇੱਛੁਕ ਨੌਜਵਾਨਾਂ ਨੂੰ
4 ਸਾਲ ਲਈ ਹਥਿਆਰਬੰਦ ਬਲਾਂ
ਵਿੱਚ ਭਰਤੀ ਕੀਤਾ ਜਾਵੇਗਾ|