ਨਵੀਂ ਦਿੱਲੀ, 17 ਜੂਨ (ਏਜੰਸੀ)- ਦੇਸ਼ ਦੀ ਪਹਿਲੀ ਪ੍ਰਾਈਵੇਟ ਟਰੇਨ ਮੰਗਲਵਾਰ 15 ਜੂਨ ਤੋਂ ਚੱਲਣੀ ਸ਼ੁਰੂ ਹੋ ਗਈ ਹੈ| ਭਾਰਤ ਗੌਰਵ ਯੋਜਨਾ ਦੇ ਤਹਿਤ ਸ਼ੁਰੂ ਹੋਈਇਸ ਟਰੇਨ ਨੂੰ ਕੋਇੰਬਟੂਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ| ਇਹ ਟਰੇਨ ਵੀਰਵਾਰ ਨੂੰ ਸ਼ਿਰਡੀ ਦੇ ਸਾਈਂ ਨਗਰ ਪਹੁੰਚੀ| ਦੱਖਣੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਬੀ ਗੁਗਨੇਸ਼ਨ ਮੁਤਾਬਕ 20 ਡੱਬਿਆਂ ਵਾਲੀ ਇਸ ਵਿਸ਼ੇਸ਼ ਰੇਲਗੱਡੀ ਵਿੱਚ 1500 ਯਾਤਰੀ ਸਫਰ ਕਰ ਸਕਦੇ ਹਨ| ਇਸ ਟਰੇਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਕਿਰਾਇਆ ਵੀ ਭਾਰਤੀ ਰੇਲਵੇ ਦੀਆਂ ਟਿਕਟਾਂ ਦੀ ਕੀਮਤ ਦੇ ਬਰਾਬਰ ਹੈ| ਪਹਿਲੀ ਵਾਰ ਇੱਕ ਹਜਾਰ ਤੋਂ ਵੱਧ ਯਾਤਰੀਆਂ ਨੇ ਕੀਤਾ ਸਫਰ ਇਸ ਪ੍ਰਾਈਵੇਟ ਟਰੇਨ ਦੀ ਪਹਿਲੀ ਯਾਤਰਾ ‘ਚ ਮੰਗਲਵਾਰ ਨੂੰ ਸ਼ਾਮ 6 ਵਜੇ 1100 ਯਾਤਰੀ ਸ਼ਿਰਡੀ
ਲਈ ਕੋਇੰਬਟੂਰ ਤੋਂ ਰਵਾਨਾ ਹੋਏ|
ਟਰੇਨ ਵੀਰਵਾਰ ਨੂੰ ਸਵੇਰੇ 7.25 ਵਜੇ
ਸ਼ਿਰਡੀ ਪਹੁੰਚੀ|
ਇੱਥੇ ਇੱਕ ਦਿਨ ਰੁਕਣ ਤੋਂ
ਬਾਅਦ, ਇਹ ਟਰੇਨ ਸ਼ਨੀਵਾਰ 18
ਜੂਨ ਨੂੰ ਕੋਇੰਬਟੂਰ ਉੱਤਰੀ ਲਈ
ਰਵਾਨਾ ਹੋਵੇਗੀ| ਦੱਖਣੀ ਰੇਲਵੇ ਤੋਂ
ਮਿਲੀ ਜਾਣਕਾਰੀ ਦੇ ਅਨੁਸਾਰ,
ਸ਼ਿਰਡੀ ਪਹੁੰਚਣ ਤੋਂ ਪਹਿਲਾਂ ਟਰੇਨ ਦੇ
ਰੁਕਣ ਵਾਲਿਆਂ ਵਿੱਚ ਤਿਰੂਪੁਰ,
ਇਰੋਡ, ਸਲੇਮ ਜੋਲਾਰਪੇਟ, ਬੈਂਗਲੁਰੂ
ਯੇਲਹੰਕਾ, ਧਰਮਵਾੜਾ, ਮੰਤਰਾਲਯਮ
ਰੋਡ ਅਤੇ ਵਾੜੀ ਸਟੇਸ਼ਨ ਸ਼ਾਮਲ ਹਨ|