ਸ਼੍ਰੀਨਗਰ, 8 ਜੁਲਾਈ (ਏਜੰਸੀ)- ਜੰਮੂ-ਕਸ਼ਮੀਰ ‘ਚ ਅਮਰਨਾਥ ਗੁਫਾ ਨੇੜੇ ਸ਼ੁੱਕਰਵਾਰ ਸ਼ਾਮ 5:30 ਵਜੇ ਬੱਦਲ ਫਟ ਗਿਆ| ਤਿੰਨ ਲੰਗਰ ਅਤੇ ਕਈ ਟੈਂਟ ਵੀ
ਪਾਣੀ ਦੇ ਤੇਜ ਵਹਾਅ ਨਾਲ ਰੁੜ੍ਹ ਗਏ ਹਨ| ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਪਾਣੀ ‘ਚ ਰੁੜ੍ਹ ਗਏ ਹਨ, ਫਿਲਹਾਲ ਮੌਤ ਦੀ ਪੁਸ਼ਟੀ ਨਹੀਂ ਹੋ ਸਕੀ ਹੈ| ਕਸ਼ਮੀਰ ਦੇ
ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਜਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ| ਦੱਸਿਆ ਜਾ ਰਿਹਾ
ਹੈ ਕਿ ਅਮਰਨਾਥ ਗੁਫਾ ਨੇੜੇ ਭਾਰੀ ਮੀਂਹ ਅਤੇ ਜਮੀਨ ਖਿਸਕਣ ਕਾਰਨ ਪਾਣੀ ਆ ਗਿਆ| ਫਿਲਹਾਲ ਸਥਾਨਕ ਪ੍ਰਸਾਸਨ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗਾ
ਹੋਇਆ ਹੈ ਅਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ|
ਮੁੱਖ ਤੌਰ ‘ਤੇ ਰਾਹਤ ਅਤੇ ਬਚਾਅ ਕਾਰਜ
ਏਜੰਸੀਆਂ ਇਸ ਨੂੰ ਦਰਮਿਆਨੇ ਪੱਧਰ ਦਾ
ਹਾਦਸਾ ਮੰਨ ਰਹੀਆਂ ਹਨ|
ਦੀਆਂ ਦੋ ਕੰਪਨੀਆਂ ਤੋਂ ਇਲਾਵਾ
ਦੀਆਂ ਦੋ ਟੀਮਾਂ ਵੀ ਰਾਹਤ ਅਤੇ ਬਚਾਅ
ਕਾਰਜਾਂ ‘ਚ ਤਾਇਨਾਤ ਹਨ| ਟੈਂਟ ਦੇ ਨੇੜੇ
ਬਚਾਅ ਕਰਨ ਵਾਲਿਆਂ ਦੀਆਂ ਟੀਮਾਂ
ਸਨ, ਇਸ ਲਈ ਹੋਰ ਯਾਤਰੀਆਂ ਨੂੰ
ਬਚਾਇਆ ਜਾ ਸਕੇ| ਰਾਹਤ ਕਾਰਜ ਅਜੇ
ਵੀ ਜਾਰੀ ਹੈ| ਦੱਸ ਦੇਈਏ ਕਿ ਅਮਰਨਾਥ
ਯਾਤਰਾ ਲਈ ਇਸ ਸਾਲ ਸੁਰੱਖਿਆ ਦੇ
ਸਖਤ ਪ੍ਰਬੰਧ ਕੀਤੇ ਗਏ ਹਨ| ਸਿਹਤ
ਸੰਬੰਧੀ ਸਮੱਸਿਆਵਾਂ ਦੇ ਮੱਦੇਨਜਰ
ਸ਼ਰਧਾਲੂਆਂ ਲਈ ਡੀਆਰਡੀਓ ਦੇ
ਸਹਿਯੋਗ ਨਾਲ ਇੱਕ ਹਾਈ-ਟੈਕ ਸਿਹਤ
ਕੈਂਪ ਵੀ ਤਿਆਰ ਕੀਤਾ ਗਿਆ ਹੈ|